ਪੰਜਾਬ ਸਮੇਤ ਉਤਰੀ ਭਾਰਤ ਵਿੱਚ ਚੱਲਣਗੀਆਂ ਗਰਮ ਹਵਾਵਾਂ – ਭਾਰਤ ਦੇ ਮੌਸਮ ਵਿਭਾਗ ਨੇ ਕੀ ਦਿੱਤੀ ਚਿਤਾਵਨੀ ਪੜ੍ਹੋ ਵੇਰਵਾ

ਨਿਊਜ਼ ਪੰਜਾਬ

ਨਵੀ ਦਿੱਲੀ , 24 ਮਈ – ਭਾਰਤ ਦੇ ਮੌਸਮ ਵਿਭਾਗ ਨੇ ਦਿੱਲ੍ਹੀ , ਪੰਜਾਬ , ਹਰਿਆਣਾ , ਰਾਜਿਸਥਾਨ ,ਉਤਰ ਪ੍ਰਦੇਸ਼ ,  ਮੱਧ ਪ੍ਰਦੇਸ਼ ਸਮੇਤ ਉਤਰੀ ਭਾਰਤ ਵਿੱਚ ਗਰਮ ਲੂ ਚਲਣ ਦੀ ਸੰਭਾਵਨਾ ਪ੍ਰਗਟਾਈ ਹੈ | ਵਿਭਾਗ ਨੇ ਕਿਹਾ ਕਿ ਗਰਮੀ ਦਾ ਤਾਪਮਾਨ  45 ਤੋਂ 47 ਡਿਗਰੀ ਤੱਕ ਪੁੱਜ ਸਕਦਾ ਹੈ | 27 ਮਈ ਤੱਕ ਗਰਮ ਲੂ ਚੱਲਣਗੀਆਂ ਅਤੇ 28 ਮਈ ਨੂੰ ਮੌਸਮ ਵਿੱਚ ਤਬਦੀਲੀ ਆਵੇਗੀ , ਆਉਂਦੇ 2 -3 ਦਿਨ ਲੋਕਾਂ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ | ਇਸ ਸਮੇ ਦੌਰਾਨ ਧੁੱਪ ਦਾ ਅਸਰ ਵੱਧ ਹੋਣ ਕਾਰਨ ਗਰਮੀ ਵੱਧ ਜਾਂਦੀ ਹੈ |
—–—–