ਕੱਲ੍ਹ ਰਾਤ ਨੂੰ BJP ਚ ਸ਼ਾਮਿਲ ਹੋਣ ਵਾਲੇ ਖਰੜ ਦੇ ਸਾਬਕਾ ਅਕਾਲੀ ਆਗੂ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਦੀ ਰੇਡ

ਨਿਊਜ਼ ਪੰਜਾਬ

ਚੰਡੀਗੜ੍ਹ, 2 ਅਗਸਤ, 2025

ਵਿਜੀਲੈਂਸ ਟੀਮ ਨੇ ਰਣਜੀਤ ਸਿੰਘ ਗਿੱਲ ਦੇ ਘਰ ਛਾਪਾ ਮਾਰਿਆ ਹੈ, ਜੋ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਭਾਵੇਂ ਕਿ ਉਹ ਰਾਤ ਨੂੰ ਭਾਜਪਾ ਵਿੱਚ ਸ਼ਾਮਿਲ ਹੋ ਗਏ ਪਰ ਸਵੇਰੇ ਸਵੇਰੇ ਰਣਜੀਤ ਸਿੰਘ ਦੇ ਚੰਡੀਗੜ੍ਹ ਸੈਕਟਰ ਦੋ ਵਿਖੇ ਰਿਹਾਇਸ਼ ਤੇ ਵਿਜੀਲੈਂਸ ਮੋਹਾਲੀ ਦੀ ਟੀਮ ਛਾਪਾ ਮਾਰਨ ਲਈ ਪੁੱਜ ਗਈ।ਜਾਣਕਾਰੀ ਅਨੁਸਾਰ ਰਣਜੀਤ ਗਿੱਲ ਦੇ ਫੇਸ 7 ਮੋਹਾਲੀ ਤੋਂ ਇਲਾਵਾ ਹੋਰ ਦੋ-ਤਿੰਨ ਟਿਕਾਣਿਆਂ ‘ਤੇ ਵਿਜੀਲੈਂਸ ਟੀਮਾਂ ਪਹੁੰਚ ਗਈਆਂ ਹਨ ।