ਸਨਅਤਕਾਰ ਕਹਿੰਦੇ ਹਨ ਵਿਸ਼ੇਸ਼ ਟ੍ਰੇਨਾਂ ਨਾ ਚਲਾਓ – ਸਰਕਾਰ ਕਹਿੰਦੀ ਹੈ 2600 ਟ੍ਰੇਨਾਂ ਹੋਰ ਚਲਾਵਾਂ ਗੇ — 70 ਲੱਖ ਮਜ਼ਦੂਰ ਭੇਜਣ ਦਾ ਐਲਾਨ – ਪੜ੍ਹੋ – ਵੇਖੋ ਸਰਕਾਰੀ ਦਾਹਵਾ

ਨਿਊਜ਼ ਪੰਜਾਬ

ਨਵੀ ਦਿੱਲੀ , 24 ਮਈ – ਦੇਸ਼ ਵਿੱਚ ਕੋਰੋਨਾਂ ਮਹਾਂਮਾਰੀ ਦੇ ਕਾਰਨ ਪੈਦਾ ਹੋਇਆ ਸੰਕਟ ਸਰਕਾਰ ਦੀਆਂ ਰਾਹਤ ਸਕੀਮਾਂ ਨਾਲ ਵੱਖ -ਵੱਖ ਪ੍ਰਭਾਵ ਦੇਂਦਿਆਂ ਕਿਸੇ ਪਾਸੇ ਲਾਹੇਵੰਦਾ ਅਤੇ ਕਿਸੇ ਪਾਸੇ ਨੁਕਸਾਨ ਦਾਇਕ ਸਾਬਤ ਹੋ ਰਿਹਾ ਹੈ |
ਦੇਸ਼ ਵਿੱਚ ਪੈਦਾ ਹੋਏ ਪਰਵਾਸੀ ਮਜ਼ਦੂਰਾਂ ਦਾ ਮਸਲਾ ਰਾਜਨੀਤੀ ਦੀ ਭੇਟ ਚੜ੍ਹ ਚੁੱਕਾ ਹੈ | ਸਨਅਤਕਾਰਾਂ ਵਲੋਂ ਪੰਜਾਬ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਫ਼ਤ ਦੀਆਂ ਟ੍ਰੇਨਾਂ ਬੰਦ ਕਰੋ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਮਜ਼ਦੂਰਾਂ ਦਾ ਸਵਾਗਤ ਵੀ ਕੀਤਾ ਗਿਆ ਜੋ ਕੰਮਾਂ ਤੇ ਪਰਤ ਆਏ ਹਨ | ਪ੍ਰੰਤੂ ਦੂਜੇ ਪਾਸੇ ਮਜ਼ਦੂਰਾਂ ਨੂੰ ਘਰ ਭੇਜਣ ਲਈ ਟ੍ਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ |  ਉਦਯੋਗ ਚਲਣ ਤੋਂ ਬਾਅਦ ਕੇਂਦਰੀ ਰੇਲਵੇ ਮੰਤਰੀ ਨੇ ਐਲਾਨ ਕੀਤਾ ਕਿ 2600 ਨਵੀਆਂ ਟ੍ਰੇਨਾਂ ਚਲਾ ਕੇ ਅਗਲੇ 10 ਦਿਨਾਂ ਵਿੱਚ ਦੇਸ਼ ਭਰ ਵਿੱਚੋ 36 ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ  ਭੇਜਿਆ ਜਾਵੇਗਾ |ਕੇਂਦਰ ਸਰਕਾਰ ਵਲੋਂ ਜਾਰੀ ਸੂਚਨਾ ਅਨੁਸਾਰ 1 ਮਈ ਤੋਂ 22 ਮਈ ਤੱਕ ਵੱਖ ਵੱਖ ਰਾਜਾਂ ਤੋਂ 2570 ਟ੍ਰੇਨਾਂ ਰਾਹੀਂ 34 ਲੱਖ 26 ਹਜ਼ਾਰ 949 ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਚੁੱਕਾ ਹੈ ਅਤੇ ਅਗਲੇ 10 ਦਿਨਾਂ ਵਿੱਚ ਇਹ ਗਿਣਤੀ 70 ਲੱਖ ਤੋਂ ਟੱਪ ਜਾਵੇਗੀ |

Image