ਨਿਊਜ਼ ਪੰਜਾਬ
ਲੁਧਿਆਣਾ, 30 ਜੁਲਾਈ 2025 – ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੀਆਂ ਆਗਾਮੀ ਆਮ ਚੋਣਾਂ (2025-27) ਦਾ ਐਲਾਨ ਹੁੰਦਿਆਂ ਹੀ ਚੌਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ, ਐਸੋਸੀਏਸ਼ਨ ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਗਰੁੱਪ ਵੱਲੋਂ ਇਲਾਕੇ ਵਾਈਜ਼ ਨੁਕੜ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ,
ਕੱਲ ਚੌਣ ਦੇ ਐਲਾਨ ਤੋਂ ਤਰੁੰਤ ਬਾਅਦ ਹੀ ਵੋਟਰਾਂ ਦੇ ਪ੍ਰਭਾਵ ਵਾਲੇ ਮਿਕਸ ਲੈਂਡ ਇਲਾਕਿਆਂ ਵਿੱਚ ਮੋਜ਼ੂਦਾ ਅਹੁਦੇਦਾਰ ਅਤੇ ਸੰਭਾਵੀ ਉਮੀਦਵਾਰ ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਸੁਰਿੰਦਰ ਪਾਲ ਸਿੰਘ ਸੋਨੂੰ ਮੱਕੜ ਨੂੰ ਇਲਾਕਾ ਜਨਤਾ ਨਗਰ, ਮੁਰਾਦਪੁਰਾ, ਨਾਨਕਪੁਰੀ, ਰਤਨ ਮਾਰਕੀਟ ਅਤੇ ਗਿੱਲ ਰੋਡ ਵਿਖ਼ੇ ਸਮਰਥਕਾਂ ਵੱਲੋਂ ਚੋਣਾਂ ਲਈ ਗਰੁੱਪ ਵਾਸਤੇ ਭਰਵਾਂ ਪਿਆਰ ਦਿੱਤਾ
ਵੱਖ ਵੱਖ ਇਲਾਕਿਆਂ ਦੇ ਆਗੂ ਸ੍ਰ. ਇੰਦਰਜੀਤ ਸਿੰਘ ਨਵਯੁਗ, ਸ੍ਰ. ਜਗਦੇਵ ਸਿੰਘ ਪ੍ਰਧਾਨ, ਸ੍ਰ. ਸਤਵਿੰਦਰ ਸਿੰਘ ਆਟੋਮ, ਸ਼੍ਰੀ ਪਰਦੀਪ ਵਧਾਵਨ, ਸ੍ਰ.ਹਰਪਾਲ ਸਿੰਘ ਭੰਬਰ , ਸ੍ਰ. ਪਰਮਜੀਤ ਸਿੰਘ, ਸ੍ਰ. ਜਸਬੀਰ ਸਿੰਘ, ਸ਼੍ਰੀ ਨਰਿੰਦਰ ਅਰੋੜਾ, ਸ਼੍ਰੀ ਰਾਜੂ ਰਾਣਾ, ਸ਼੍ਰੀ.ਜਸਬੀਰ ਅਰੋੜਾ, ਸ਼੍ਰੀ ਰੁਪੇਸ਼ ਰੈਨਾ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀ ਅਜੀਤ ਕੁਮਾਰ ਸ੍ਰ. ਸਵਰਨ ਸਿੰਘ ਮੱਕੜ, ਸ਼੍ਰੀ. ਸ਼ੋਵਿਨ ਕੁਮਾਰ ਸ਼੍ਰੀ ਰਮੇਸ਼ ਕੁਮਾਰ, ਸ੍ਰ. ਜਤਿੰਦਰ ਸਿੰਘ ਆਦਿ ਨੇ ਛੋਟੇ ਉਦਯੋਗ ਦੇ ਆਗੂ ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਸੁਰਿੰਦਰ ਪਾਲ ਸਿੰਘ ਸੋਨੂੰ ਮੱਕੜ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਮੈਂਬਰ ਤੁਹਾਡੇ ਨਾਲ ਖੜ੍ਹਾ ਹੈ ਅਤੇ ਚੋਣਾਂ ਵਿੱਚ ਪੂਰਾ ਸਮਰੱਥਨ ਦਿਆਂਗੇ
ਆਗੂਆਂ ਅਤੇ ਸਮਰਥਕਾਂ ਨੇ ਕਿਹਾ ਕਿ ਮਿਕਸਲੈਂਡ ਇਲਾਕੇ ਦੀਆਂ ਮੁਸ਼ਕਲਾਂ ਪ੍ਰਧਾਨ ਸ੍ਰ. ਲੱਕੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹੱਲ ਕਰਵਾਈਆਂ ਗਈਆਂ ਹਨ ਅਤੇ ਛੋਟੇ ਉਦਯੋਗ ਨੂੰ ਇਲਾਕੇ ਵਿੱਚੋਂ ਬਾਹਰ ਕੱਢਣ ਤੋਂ ਬਚਾਇਆ ਹੈ ਇਸ ਲਈ ਮਿਕਸ ਲੈਂਡ ਇਲਾਕੇ ਦਾ ਹਰ ਵੋਟਰ ਲੱਕੀ ਗਰੁੱਪ ਨਾਲ ਖੜ੍ਹਾ ਹੈ ਅਤੇ ਡੱਟ ਕੇ ਸਮਰੱਥਨ ਕਰਦਾ ਹੈ 
ਆਗੂਆਂ ਨੇ ਕਿਹਾ ਕਿ ਮਿਕਸਲੈਂਡ ਇਲਾਕੇ ਦਾ ਹਰ ਵੋਟਰ ਲੱਕੀ ਗਰੁੱਪ ਦੇ ਨਾਲ ਖੜ੍ਹਾ ਹੈ, ਇਸ ਸਮੇਂ ਅਮਰੀਕ ਸਿੰਘ ਜੈਮਲ, ਨੰਦ ਕਿਸ਼ੋਰ,ਰਵਿੰਦਰ ਮਾਣਕੂ,ਗੁਰਪ੍ਰੀਤ ਸਿੰਘ, ਪਰਵੀਨ ਕੁਮਾਰ, ਦਰਸ਼ਨ ਸਿੰਘ ਗੰਭੀਰ,ਹੈਪੀ ਹੁੰਜਨ, ਬੰਟੀ ਹੁੰਜਨ,ਸਵੀਟੀ ਹੁੰਜਲ, ਜਸਪਾਲ ਗੁਰੂ ਕਿਰਪਾ ਕੋ,ਅਮਰੀਕ ਸਿੰਘ,ਭੁਪਿੰਦਰ ਸਿੰਘ ਵਿਸ਼ਕਰਮਾ, ਵਿਸ਼ਾਲ ਕੁਮਾਰ,ਜਗਦੀਪ ਜੱਗੀ,ਪਾਸੀ ਸਾਬ,ਦਵਿੰਦਰ ਸਿੰਘ, ਗੋਪਾਲ ਸਿੰਘ, ਲਖਬੀਰ ਧੀਮਾਨ, ਹਰਪ੍ਰੀਤ ਸਿੰਘ,ਸੁਖਵਿੰਦਰ ਸਿੰਘ,ਗੁਰਚਰਨ ਸਿੰਘ, ਰਜਿੰਦਰ ਸਿੰਘ,ਗੁਰਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਛੋਟੇ ਉਦਯੋਗ ਦੇ ਆਗੂ ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਸੁਰਿੰਦਰ ਪਾਲ ਸਿੰਘ ਸੋਨੂੰ ਮੱਕੜ ਨੂੰ ਭਰੋਸਾ ਦਿੱਤਾ ਕਿ ਚੋਣਾਂ ਵਿੱਚ ਤੁਹਾਡੇ ਗਰੁੱਪ ਨੂੰ ਡੱਟ ਕਿ ਸਮਰੱਥਨ ਦਿਆਂਗੇ, ਆਗੂਆਂ ਨੇ ਕਿਹਾ ਇਲਾਕੇ ਵਿੱਚ ਜਲਦੀ ਵੱਡਾ ਇਕੱਠ ਕਰਕੇ ਗਰੁੱਪ ਦੇ ਸਾਰੇ ਆਗੂਆਂ ਦਾ ਸਵਾਗਤ ਕਰਾਂਗੇ
