ਅਮਰੀਕਾ’ਚ ਭਾਰਤੀ ਪਰਿਵਾਰ ਨਾਲ ਵਰਤਿਆ ਭਾਣਾ:ਛੁੱਟੀਆਂ ਮਨਾਉਣ ਗਏ ਹੈਦਰਾਬਾਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ, ਕਾਰ ‘ਚ ਪਤੀ-ਪਤਨੀ ਸਮੇਤ 2 ਬੱਚੇ ਜ਼ਿੰਦਾ ਸੜੇ

ਨਿਊਜ਼ ਪੰਜਾਬ

8 ਜੁਲਾਈ 2025

ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਹੈਦਰਾਬਾਦ ਦਾ ਇਕ ਭਾਰਤੀ ਪਰਿਵਾਰ ਛੁੱਟੀਆਂ ਮਨਾਉਣ ਗਿਆ ਅਤੇ ਦੁਖਾਂਤ ਵਿੱਚ ਖਤਮ ਹੋ ਗਿਆ। ਇਸ ਪਰਿਵਾਰ ਦੇ ਚਾਰ ਹੈਦਰਾਬਾਦੀ ਜੀਅ, ਜੋ ਆਪਣੇ ਰਿਸ਼ਤੇਦਾਰਾਂ ਦੇ ਘਰ ਇੱਕ ਹਫ਼ਤੇ ਦੀ ਛੁੱਟੀਆਂ ਮਨਾਉਣ ਗਏ ਸਨ। ਰਸਤੇ ਵਿਚ ਇੱਕ ਦਰਦਨਾਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਹੈਦਰਾਬਾਦ ਦੇ ਸੁਚਿਤਰਾ ਦੀ ਰਹਿਣ ਵਾਲੀ ਤੇਜਸਵਿਨੀ ਅਤੇ ਸ੍ਰੀ ਵੈਂਕਟ, ਆਪਣੇ ਦੋ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਅਟਲਾਂਟਾ ਤੋਂ ਡੱਲਾਸ ਵਾਪਸ ਆ ਰਹੇ ਸਨ, ਜਦੋਂ ਸੋਮਵਾਰ ਅੱਧੀ ਰਾਤ ਨੂੰ ਉਨ੍ਹਾਂ ਦੀ ਕਾਰ ਗ੍ਰੀਨ ਕਾਉਂਟੀ ਵਿੱਚ ਪਹੁੰਚੀ, ਤਾਂ ਉਨ੍ਹਾਂ ਦੀ ਕਾਰ ਨੂੰ ਗਲਤ ਦਿਸ਼ਾ ਤੋਂ ਆ ਰਹੇ ਇੱਕ ਮਿੰਨੀ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਉਹ ਸਾਰੇ ਜ਼ਿੰਦਾ ਹੀ ਸੜ ਗਏ।ਮ੍ਰਿਤਕਾਂ ਦੀ ਪਛਾਣ ਯਕੀਨੀ ਬਣਾਉਣ ਲਈ ਡੀਐਨਏ ਟੈਸਟ ਕੀਤੇ ਜਾ ਰਹੇ ਹਨ। ਡੀਐਨਏ ਟੈਸਟ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।