ਬਰਨਾਲਾ’ਚ ਤਾਲਾਬ ਵਿਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ, ਤਲਾਬ ਕਿਨਾਰੇ ਖੇਡਦੇ ਸਮੇਂ ਫਿਸਲਿਆ ਪੈਰ 

ਨਿਊਜ਼ ਪੰਜਾਬ

8 ਜੁਲਾਈ 2025

ਬਰਨਾਲਾ ਦੇ ਨਜ਼ਦੀਕੀ ਪਿੰਡ ਦਰਾਕਾ ਵਿਖੇ ਛੱਪੜ ‘ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ, ਪਤਾ ਚੱਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਅਨੁਸਾਰ ਐੱਸਸੀ ਪਰਿਵਾਰਾਂ ਨਾਲ ਸੰਬੰਧਤ ਦੋ ਬੱਚੇ ਲਵਪ੍ਰੀਤ ਸਿੰਘ (6) ਪੁੱਤਰ ਸਤਨਾਮ ਸਿੰਘ ਅਤੇ ਨਵਜੋਤ ਸਿੰਘ (7) ਪੁੱਤਰ ਕਾਲਾ ਸਿੰਘ ਵਾਸੀ ਦਰਾਕਾ ਜੋ ਆਪਸ ‘ਚ ਚਚੇਰੇ ਭਰਾ ਸਨ, ਪਿੰਡ ਦੇ ਛੱਪੜ ਨਜ਼ਦੀਕ ਰੋਜ਼ਾਨਾ ਦੀ ਤਰ੍ਹਾਂ ਖੇਡ ਰਹੇ ਸਨ ਕਿ ਅਚਾਨਕ ਪੈਰ ਫਿਸਲਣ ਕਾਰਨ ਛੱਪੜ ‘ਚ ਜਾ ਡਿੱਗੇ। ਜਿਨ੍ਹਾਂ ਦੇ ਛੱਪੜ ‘ਚ ਡਿੱਗਣ ਦਾ ਪਤਾ ਲੱਗਦੇ ਹੀ ਨਜ਼ਦੀਕ ਖੇਡ ਰਹੇ ਹੋਰ ਬੱਚਿਆਂ ਨੇ ਰੌਲ਼ਾ ਪਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ ‘ਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਮੌਕੇ ‘ਤੇ ਪੁੱਜੇ। ਜਿਨ੍ਹਾਂ ਬੜੀ ਮਸ਼ੱਕਤ ਬਾਅਦ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ। ਉਹਨਾਂ ਬੱਚਿਆਂ ਨੂੰ ਤੁਰੰਤ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ।