1984 ਵਿੱਚ ਅਪਰੇਸ਼ਨ ਨੀਲਾ ਤਾਰਾ : ਬਰਤਾਨਵੀ ਸਰਕਾਰ ਨੇ ਫੋਜ਼ੀ ਕਾਰਵਾਈ ‘ਚ ਲਿਆ ਸੀ ਹਿੱਸਾ – MP ਦੂਬੇ ਨੇ UK ਸਰਕਾਰ ਦਾ ਪੱਤਰ ਕੀਤਾ ਪੋਸਟ 

ਗੁਹਾਟੀ, 7 ਜੁਲਾਈ – ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ (BJP MP Nishikant Dubey) ਨੇ ਇੰਗਲੈਂਡ ਸਰਕਾਰ ਦਾ ਇੱਕ ਪੱਤਰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ X ਉਤੇ ਇਕ ਪੋਸਟ ਵਿਚ ਪਾ ਕੇ 1984 ਵਿੱਚ ਅਪਰੇਸ਼ਨ ਨੀਲਾ ਤਾਰਾ (Operation Blue Star) ਬਰਤਾਨਵੀ ਸਰਕਾਰ ਦੀ ਸਲਾਹ ਅਤੇ ਸਹਿਯੋਗ ਨਾਲ ਕੀਤੇ ਜਾਣ ਦਾ ਪ੍ਰਗਟਾਵਾ ਕੀਤਾ ਹੈ,

1984 ਵਿੱਚ ਅਪਰੇਸ਼ਨ ਨੀਲਾ ਤਾਰਾ ( ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਭਾਰਤੀ ਫੌਜ਼ ਹਮਲੇ ਦੌਰਾਨ ਬਰਤਾਨਵੀ ਫੌਜ (British Army) ਤੋਂ ਮਦਦ ਲੈਣ ਦਾ ਦੋਸ਼ ਲਗਾਇਆ ਹੈ| ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇ ਸਿੱਖ ਭਾਈਚਾਰੇ ਨਾਲ ਕਈ ਬੇਇਨਸਾਫ਼ੀਆਂ ਕੀਤੀਆਂ ਹਨ। ਉਨ੍ਹਾਂ ਇਹ ਦਾਅਵਾ ਸੋਸ਼ਲ ਮੀਡੀਆ ਪਲੈਟਫਾਰਮ ਐਕਸ X ਉਤੇ ਇਕ ਪੋਸਟ ਵਿਚ ਕੀਤਾ ਹੈ।

ਦੂਬੇ ਨੇ ਪੱਤਰ ਦਾ ਹਵਾਲਾ ਦੇਂਦੇ ਹੋਏ ਕਿਹਾ, “ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ 1984 ਵਿੱਚ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਸੀ। ਅਪ੍ਰੇਸ਼ਨ ਬਲਿਊ ਸਟਾਰ ਜੂਨ 1984 ਵਿੱਚ ਹੋਇਆ ਸੀ, ਇਹ ਪੱਤਰ ਫਰਵਰੀ 1984 ਦਾ ਹੈ। ਉਸ ਵਿਚ ਸਾਫ਼ ਲਿਖਿਆ ਹੈ ਕਿ ਭਾਰਤ ਨੇ (ਅਪਰੇਸ਼ਨ ਬਲਿਊ ਸਟਾਰ ਲਈ) ਤਕਨੀਕੀ ਅਤੇ ਭੌਤਿਕ ਮਦਦ ਮੰਗੀ ਸੀ ਅਤੇ ਸਾਡੇ (ਬਰਤਾਨਵੀ) ਲੋਕ ਉੱਥੇ ਗਏ ਸਨ। ਕਾਂਗਰਸ ਛੇ ਮਹੀਨਿਆਂ ਤੋਂ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ।”

ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਸਬੰਧਿਤ ਪੱਤਰ ਜਾਰੀ ਕਰਕੇ ਹਮਲੇ ਦੀ ਕਾਰਵਾਈ ਵਿੱਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਬਾਰੇ ਇਨਸਾਫ਼ ਕਰਕੇ ਨਵੀਂ ਚਰਚਾ ਆਰੰਭ ਦਿੱਤੀ ਹੈ,

 

ਤਸਵੀਰਾਂ : MP ਨਿਸ਼ੀਕਾਂਤ ਦੂਬੇ ਦੇ x ਪੋਸਟ ਤੋਂ / ਸ਼ੋਸ਼ਲ ਮੀਡੀਆ ਦੇ ਧੰਨਵਾਦ ਨਾਲ

/ ਸੰਕੇਤਕ