ਮੁਹਾਲੀ ਕੋਰਟ’ਚ ਮਜੀਠੀਆ ਮਾਮਲੇ’ ਤੇ ਹੋਈ ਸੁਣਵਾਈ:ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ, 14 ਦਿਨ ਨਾਭਾ ਜੇਲ੍ਹ ਵਿੱਚ ਰਹਿਣਗੇ ਮਜੀਠੀਆ

ਨਿਊਜ਼ ਪੰਜਾਬ

6 ਜੁਲਾਈ 2025

ਵਿਜੀਲੈਂਸ ਵੋ ਗ੍ਰਿਫ਼ਤਾਰ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚਾਰ ਦਿਨਾਂ ਰਿਮਾਂਡ ਅੱਜ (6 ਜੁਲਾਈ) ਨੂੰ ਖਤਮ ਹੋਣ ਤੇ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਅਦਾਲਤ ਨੇ ਦੋਹਾਂ ਪਾਸਿਆਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ। ਹੁਣ ਮਜੀਠੀਆ 14 ਦਿਨਾਂ ਲਈ ਜੇਲ੍ਹ ‘ਚ ਰਹਿਣਗੇ।