ਕੁਲਵਿੰਦਰ ਸਿੰਘ ਬੈਨੀਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਜੈਕਾਰਿਆਂ ਦੀ ਗੂੰਜ ‘ਚ ਭਾਈ ਸਿਮਰਨਜੀਤ ਸਿੰਘ ਟੋਹਾਣਾ ਨੂੰ ਕੀਤਾ ਸਨਮਾਨਿਤ*
*****************************
ਨਿਊਜ਼ ਪੰਜਾਬ
ਲੁਧਿਆਣਾ/29 ਜੂਨ – ਅਕਾਲ ਪੁਰਖ ਦਾ ਸਿਮਰਨ ਕਰਨਾ ਹਰ ਇਨਸਾਨ ਦਾ ਮੁੱਢਲਾ ਫ਼ਰਜ ਹੈ, ਉਹ ਜਿਤਨਾ ਵੱਧ ਤੋ ਵੱਧ ਪ੍ਰਭੂ ਦਾ ਸਿਮਰਨ ਆਪਾ ਮਿਟਾ ਕੇ ਕਰੇਗਾ ਉਤਨੀ ਜਲਦੀ ਉਹ ਪ੍ਰਭੂ ਦੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਕੇ ਉਸ ਵਿੱਚ ਲੀਨ ਹੋ ਜਾਵੇਗਾ! ਇਸ ਲਈ ਜਿੰਨ੍ਹਾਂ ਪ੍ਰੇਮੀਆਂ ਵਿੱਚ ਅਕਾਲ ਪੁਰਖ ਪ੍ਰਤੀ ਜਿਤਨਾ ਪ੍ਰੇਮ,ਵਿਸ਼ਵਾਸ਼ ਤੇ ਸ਼ਰਧਾ ਭਾਵਨਾ ਹੋਵੇਗੀ ਉਨ੍ਹਾਂ ਹੀ ਉਹ ਗੁਰਮਤਿ ਦੇ ਮਾਰਗ ਤੇ ਚੱਲਕੇ, ਨਾਮ ਅਭਿਆਸ ਦੀ ਕਮਾਈ ਕਰਕੇ,ਪ੍ਰਭੂ ਦੀ ਹਜੂਰੀ ਨੂੰ ਅੰਤਰ ਆਤਮੋ ਅਨੁਭਵ ਕਰਨਗੇ ਅਤੇ ਆਪਣੀ ਹਉਮੇ ਨੂੰ ਉੱਕਾ ਹੀ ਮਿਟਾ ਕੇ ਆਪਣਾ ਜੀਵਨ ਗੁਰ ਆਸੇ ਅਨੁਸਾਰ ਸਫਲ ਕਰਨਗੇ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆਂ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਚੱਲ ਰਹੇ ਤਿੰਨ ਰੋਜਾ ਮਹਾਨ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ ਦੀ ਸਮਾਪਤੀ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ!ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਸਾਨ ਦਾ ਪ੍ਰਭੂ ਮਿਲਾਪ ਦਾ ਰਸਤਾ ਇੱਕ ਲਗਾਤਾਰ ਚੱਲਦੀ ਪ੍ਰਤੀਕਿਰਿਆ ਹੈ!
ਇਸ ਪਾਉੜੀ ਤੇ ਚੜ੍ਹਦਿਆ ਇਨਸਾਨ ਕਈ ਜਨਮ ਲੈਦਾ ਹੈ ਅਤੇ ਜਿਤਨਾ ਨਾਮ ਸਿਮਰਨ ਉਹ ਕਰਦਾ ਹੈ, ਉਨ੍ਹਾਂ ਹੀ ਗੁਰੂ ਦਾ ਪਿਆਰਾ ਬਣਦਾ ਹੈ!ਇਸ ਲਈ ਮਨੁੱਖ ਨੂੰ ਗੁਰਬਾਣੀ ਦੀ ਅਕੱਥ ਕਥਾ ਤੇ ਨਾਮ ਸਿਮਰਨ ਦੀ ਸ਼ੈਲੀ ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਪੈਦਾ ਕਰਨ ਦੇ ਸਮਰਥਾ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਹੋ ਸਕੇ।ਇਸ ਦੌਰਾਨ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆ ਨੇ ਤਿੰਨ ਦਿਨ ਦੇ ਸਮਾਗਮਾ ਵਿੱਚ ਹਾਜ਼ਰੀਆਂ ਭਰਨ ਵਾਲੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਕਾਂ ਦਾ ਤਹਿ ਦਿਲੋ ਧੰਨਵਾਦ ਪ੍ਰਗਗਟ ਕੀਤਾ ਤੇ ਕਿਹਾ ਕਿ ਸਾਰੇ ਪ੍ਰਾਣੀ ਧੰਨਦਤਾ ਦੇ ਯੋਗ ਹਨ ਜਿੰਨ੍ਹਾਂ ਨੇ ਸਾਰੇ ਸਮਾਗਮ ਵਿਂਚ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾ ਕੀਤਾ!
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਸੀ. ਆਰ. ਪੀ ਕੌਲਨੀ ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਤਿੰਨ ਰੋਜਾ ਸਮਾਗਮ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ ਨਾਲ ਜੋੜਨ ਵਿੱਚ ਸਹਾਈ ਹੋਇਆ ਹੈ,ਕਿਉ ਕਿ ਗੁਰਬਾਣੀ ਕੀਰਤਨ, ਅਕੱਥ ਕਥਾ ਤੇ ਨਾਮ ਸਿਮਰਨ ਦੇ ਲਹਾ ਸਦਕਾ ਹੀ ਸੰਗਤਾਂ ਨੇ ਅਧਿਆਤਮਕ ਤੇ ਰੁਹਾਨੀਅਤ ਸਕੂਨ ਦੀ ਪ੍ਰਾਪਤੀ ਕੀਤੀ,
!ਸ. ਬੈਨੀਪਾਲ ਨੇ ਕਿਹਾ ਕਿ ਤੀਜੇ ਦਿਨ ਦੇ ਸਮਾਗਮ ਅੰਦਰ ਭਾਈ ਸਾਹਿਬ ਵੱਲੋ ਕਰਵਾਇਆ ਗਿਆ ਨਾਮ ਸਿਮਰਨ ਅਭਿਆਸ ਇੱਕ ਮਿਸਾਲੀ ਕਾਰਜ ਹੈ ਜਿਸ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੀ ਹੈ ਉੱਥੇ ਸਮੁੱਚੀਆਂ ਸੰਗਤਾਂ ਦੀ ਵੀ ਧੰਨਵਾਦੀ ਹੈ! ਜਿੰਨ੍ਹਾਂ ਨੇ ਵੱਡੀ ਗਿਣਤੀ ਵਿੱਚ ਆਪਣੀਆ ਹਾਜ਼ਰੀਆਂ ਭਰਕੇ ਸਮਾਗਮ ਨੂੰ ਸਫਲ ਕੀਤਾ!ਇਸ ਦੌਰਾਨ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ,ਗੁਰਦੀਪ ਸਿੰਘ ਕਾਲੜਾ, ਪਰਮਿੰਦਰ ਸਿੰਘ ਬਲਬੀਰ ਸਿੰਘ ਤਰਲੋਕ ਸਿੰਘ ਸੱਚਦੇਵਾ ਜਗਮੋਹਨ ਸਿੰਘ ਅਤੇ ਪਰਮਿੰਦਰ ਸਿੰਘ( ਰਿਟ. ਪੀ. ਏ. ਯੂ) ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸਾਂਝੇ ਤੌਰ ਤੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਿਰਪਾਉ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ!ਇਸ ਦੌਰਾਨ ਆਯੋਜਿਤ ਕੀਤੇ ਗਏ ਤਿੰਨ ਰੋਜਾ ਨਾਮ ਸਿਮਰਨ ਅਭਿਆਸ ਸਮਾਗਮ ਅੰਦਰ ਗੁ਼. ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਮਲਕੀਤ ਸਿੰਘ ਯਸ਼ਪਾਲ ਸ਼ਿੰਘ, ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ
ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਸਰਬਜੀਤ ਸਿੰਘ ਚੰਗਰ ਮਲਕੀਤ ਸਿੰਘ ਮਨਜੀਤ ਸਿੰਘ ਪਾਇਲ ਗੁਰਚਰਨ ਸਿੰਘ ਹਰਨੇਕ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਜਗਜੀਵਨ ਸਿੰਘ ਸੋਹਨਪਾਲ ਵੀਰਨਜੀਤ ਸਿੰਘ ਸੋਹਨਪਾਲ ਦਰਸਨ ਸਿੰਘ ਸੋਹਨਪਾਲ ਵਰਿੰਦਰ ਮੋਹਨ ਸਿੰਘ ਜਗਜੀਤ ਸਿੰਘ ਤਰਲੋਕ ਸਿੰਘ ਮਨਿੰਦਰ ਸਿੰਘ ਅਤੇ ਗੁਰਦੁਵਾਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀਆਂ ਪ੍ਰਮੁੱਖ ਬੀਬੀਆਂ ਕੁਲਜੀਤ ਕੌਰ ਬਲਵਿੰਦਰ ਕੌਰ ਬੱਤਰਾ ਬੀਬੀ ਦਵਿੰਦਰ ਕੌਰ ਸਿਮਰਨ ਕੌਰ ਕਰਮਜੀਤ ਕੌਰ ਅੰਮ੍ਰਿਤਪਾਲ ਕੌਰ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰੀਆਂ!ਇਸ ਦੌਰਾਨ ਤਿੰਨ ਰੋਜਾ ਸਮਾਗਮ ਵਿੱਚ ਸਾ਼ਮਲ ਸੰਗਤਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਤੁੱਟ ਲੰਗਰ ਤੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ!
