ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਾਤਲਾਂ ਦੀ ਬਠਿੰਡਾ ਅਦਾਲਤ’ਚ ਪੇਸ਼ੀ; ਕੋਰਟ ਨੇ ਦੋਹਾਂ ਮੁਲਜਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ 

ਨਿਊਜ਼ ਪੰਜਾਬ

18 ਜੂਨ 2025

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਦੋ ਨਿਹੰਗ ਸਿੰਘ ਜਸਪ੍ਰੀਤ ਅਤੇ ਸਿਮਰਨਜੀਤ ਸਿੰਘ ਨੂੰ ਮੁੜ ਬਠਿੰਡਾ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਕੀਤਾ ਗਿਆ ਸੀ। ਜਿੱਥੇ ਮਾਨਯੋਗ ਅਦਾਲਤ ਨੇ ਮੁਲਜ਼ਮ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ। ਗ੍ਰਿਫਤਾਰ ਨਿਹੰਗ ਸਿੰਘਾਂ ਨੂੰ ਅਦਾਲਤ ਵੱਲੋਂ ਜੁਡੀਸ਼ੀਅਲ ਕਸਟਡੀ ਵਿੱਚ ਬਠਿੰਡਾ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।

ਕਮਲ ਕੌਰ ਭਾਬੀ ਦੀ ਮੌਤ ਦਮ ਘੁੱਟਣ ਨਾਲ ਹੋਈ ਸੀ। ਕੰਚਨ ਦੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸਨੂੰ ਮੌਤ ਤੋਂ ਪਹਿਲਾਂ ਗਲਾ ਘੁੱਟ ਕੇ ਮਾਰਿਆ ਗਿਆ ਸੀ। ਇਸ ਦੇ ਨਾਲ ਹੀ ਮਾਮਲੇ ਦੇ ਮੁੱਖ ਆਰੋਪੀ ਅੰਮ੍ਰਿਤਪਾਲ ਸਿੰਘ ਮਹਿਰੋਂ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹੁਣ ਪੁਲਿਸ ਨੇ ਉਸਨੂੰ ਯੂਏਈ ਤੋਂ ਵਾਪਸ ਲਿਆਉਣ ਲਈ ਗ੍ਰਿਫ਼ਤਾਰੀ ਵਾਰੰਟ ਦੀ ਇੱਕ ਕਾਪੀ ਉੱਥੋਂ ਦੇ ਅਧਿਕਾਰੀਆਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ।

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੇ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਨੂੰ ਕਾਰ ਪ੍ਰਮੋਸ਼ਨ ਬਹਾਨੇ ਬਠਿੰਡਾ ਬੁਲਾਇਆ ਸੀ। ਜਿੱਥੇ ਉਨ੍ਹਾਂ ਨੇ ਕੰਚਨ ਦੀ ਇਓਨ ਕਾਰ ਮੁਰੰਮਤ ਲਈ ਇੱਕ ਗੈਰਾਜ ਵਿੱਚ ਲਾ ਦਿੱਤੀ ,ਜੋ ਦੇਰ ਰਾਤ ਤੱਕ ਠੀਕ ਹੋਈ। ਗੱਡੀ ਠੀਕ ਹੋਣ ਤੋਂ ਬਾਅਦ ਉਹ ਕੰਚਨ ਨੂੰ ਆਪਣੇ ਨਾਲ ਲੈ ਗਏ ਅਤੇ ਸੁੰਨਸਾਨ ਥਾਂ ‘ਤੇ ਲਿਜਾਕੇ ਉਸ ਦਾ ਉਦੋਂ ਤੱਕ ਗਲ ਘੁੱਟਿਆ ਗਿਆ, ਜਦੋਂ ਤੱਕ ਉਸ ਦੀ ਮੌਤ ਨੂੰ ਹੋ ਗਈ। ਮੁਲਾਜਮਾਂ ਨੇ ਕੰਚਨ ਕੁਮਾਰੀ ਦੀ ਲਾਸ਼ ਨੂੰ ਉਸੇ ਦੀ ਕਾਰ ਵਿੱਚ ਰੱਖ ਲਿਆ ,ਜਿਸ ਨੂੰ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ’ਚ ਪਾਰਕ ਕਰਕੇ ਫਰਾਰ ਹੋ ਗਏ।