ਮੁੱਖ ਖ਼ਬਰਾਂਪੰਜਾਬਭਾਰਤ

ਪੰਜਾਬ ਵਿੱਚ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੂੰ ਸਿਵਲ ਡਿਫੈਂਸ ਵੱਲੋਂ ਐਮਰਜੈਂਸੀ ਪ੍ਰਬੰਧਨ ਸਿਵਲ ਰੱਖਿਆ ਟ੍ਰੇਨਿੰਗ ਦਿੱਤੀ ਜਾਵੇਗੀ

ਨਿਊਜ਼ ਪੰਜਾਬ

ਲੁਧਿਆਣਾ,17 ਜੂਨ, 2025 – ਪੰਜਾਬ ਵਿੱਚ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੂੰ ਸਿਵਲ ਡਿਫੈਂਸ ਵੱਲੋਂ ਐਮਰਜੈਂਸੀ ਪ੍ਰਬੰਧਨ ਦੇ ਖੇਤਰਾਂ ਵਿੱਚ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਵਲ ਰੱਖਿਆ ਟ੍ਰੇਨਿੰਗ ਦਿੱਤੀ ਜਾਵੇਗੀ

ਇਹ ਪ੍ਰਗਟਾਵਾ ਸਿਵਲ ਡਿਫੈਂਸ ਦੇ ਕੰਪਨੀ ਕਮਾਂਡੈਂਟ ਸ੍ਰ. ਗੁਰਪ੍ਰੀਤ ਸਿੰਘ, ਪਲਟਨ ਕਮਾਂਡੈਂਟ ਸ੍ਰ. ਤੇਜਿੰਦਰ ਸਿੰਘ ਅਤੇ CAPSI ਕੇਂਦਰੀ ਐਸੋਸੀਏਸ਼ਨ ਨਿੱਜੀ ਸੁਰੱਖਿ ਇੰਡਸਟਰੀਜ਼  ਪੰਜਾਬ ਅਤੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਸ੍ਰ. ਹਰਿੰਦਰ ਸਿੰਘ ਨੇ ਇੱਕ ਮੀਟਿੰਗ ਤੋਂ ਬਾਅਦ ਕੀਤਾ, ਇਸ ਸਮੇਂ ਸ਼੍ਰੀ ਅਮਨਦੀਪ ਮਿੱਤਲ ਵੀ ਉਨ੍ਹਾਂ ਨਾਲ ਸਨ

CAPSI ਨੇ ASIS ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਰਣਨੀਤਕ ਸਾਂਝੇਦਾਰੀ ਦਾ ਉਦੇਸ਼ ਦੇਸ਼ ਭਰ ਵਿੱਚ ਸਿਵਲ ਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਲਈ ਦੇਸ਼ ਭਰ ਵਿੱਚ ਸਿਵਲ ਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਦੇ ਖੇਤਰਾਂ ਵਿੱਚ 10 ਮਿਲੀਅਨ ਪ੍ਰਾਈਵੇਟ ਸੁਰੱਖਿਆ ਗਾਰਡਾਂ ਅਤੇ ਕਾਰਪੋਰੇਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਵਾਸਤੇ 14 ਜੂਨ, 2025  ਪੀਐਚਡੀ ਹਾਊਸ ਦਿੱਲੀ ਵਿਖੇ ਹੋਈ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ, CAPSI ਨੇ ASIS ਦੇ ਸਹਿਯੋਗ ਨਾਲ ਗ੍ਰਹਿ ਮੰਤਰਾਲੇ ਦੇ ਸਿਵਲ ਰੱਖਿਆ ਡਾਇਰੈਕਟੋਰੇਟ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਸਨ ।

ਇਸ ਸਮਝੌਤੇ ‘ਤੇ ਹਸਤਾਖਰ ਸ਼੍ਰੀ ਵਿਵੇਕ ਸ਼੍ਰੀਵਾਸਤਵ ਆਈਪੀਐਸ ਡਾਇਰੈਕਟਰ ਜਨਰਲ ਆਫ਼ ਸਿਵਲ ਡਿਫੈਂਸ, ਸ਼੍ਰੀ ਉਮੇਸ਼ ਸ਼ਰਮਾ ਏਡੀਜੀ, ਸ਼੍ਰੀ ਸੰਦੀਪ ਕ੍ਰਿਸ਼ਨਨ ਏਡੀਜੀ, ਲੈਫਟੀਨੈਂਟ ਜਨਰਲ ਅਸ਼ੋਕ ਸ਼ਿਵਨੇ ਸ਼੍ਰੀ ਭਗਵਾਨ ਸ਼ੰਕਰ ਆਈਏਐਸ (ਰਿਟਾਇਰ) ਸ਼੍ਰੀ ਮਹੇਸ਼ ਸਿੰਘ ਚੇਅਰਮੈਨ ਏਐਸਆਈਐਸ – ਦਿੱਲੀ, ਸ਼੍ਰੀ ਕੁੰਵਰ ਵਿਕਰਮ ਸਿੰਘ, ਚੇਅਰਮੈਨ ਸ਼੍ਰੀ ਵੀਵੀ ਕੱਟੀ ਪ੍ਰਧਾਨ ਸੀਏਪੀਐਸਆਈ ਸ਼੍ਰੀ ਮਹੇਸ਼ ਸ਼ਰਮਾ ਸੈਕਟਰੀ ਜਨਰਲ, ਪੰਜਾਬ CAPSI ਚੈਪਟਰ ਇੱਕ ਦੀ ਨੁਮਾਇੰਦਗੀ ਕਾਰਜਕਾਰੀ ਪ੍ਰਧਾਨ ਕਿਨੁਸ਼ਕਾ ਸੇਠੀ ਅਤੇ ਖੇਤਰੀ ਵੀਪੀ ਮਨਜੀਤ ਸਿੰਘ ਚੀਮਾ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਥਿੰਦ ਅਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤੇ ਗਏ ਸਨ,

CAPSI ਦੇ ਪੰਜਾਬ ਅਤੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਸ੍ਰ. ਹਰਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਖ਼ੇ ਸਿਵਲ ਡਿਫੈਂਸ ਦੇ ਕੰਪਨੀ ਕਮਾਂਡੈਂਟ ਸ੍ਰ. ਗੁਰਪ੍ਰੀਤ ਸਿੰਘ, ਪਲਟਨ ਕਮਾਂਡੈਂਟ ਸ੍ਰ. ਤੇਜਿੰਦਰ ਸਿੰਘ ਨੂੰ mou ਦੀ ਕਾਪੀ ਦੇ ਕੇ ਪੰਜਾਬ ਵਿੱਚ ਲੋੜੀਂਦੀ ਟ੍ਰੇਨਿੰਗ ਦੇਣ ਦੀ ਨੀਤੀ ਤਿਆਰ ਕਰਨ ਲਈ ਬੇਨਤੀ ਕੀਤੀ ਗਈ ਸੀ, ਉਨ੍ਹਾਂ ਕਿਹਾ ਜਲਦੀ ਹੀ ਪੰਜਾਬ ਦੇ CAPSI ਨਾਲ ਸਬੰਧਿਤ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੂੰ ਟ੍ਰੇਨਿਗ ਦੇਣੀ ਆਰੰਭ ਹੋ ਜਾਵੇਗੀ, ਉਨ੍ਹਾਂ ਸਿਵਲ ਡਿਫੈਂਸ ਦੇ ਕੰਪਨੀ ਕਮਾਂਡੈਂਟ ਸ੍ਰ. ਗੁਰਪ੍ਰੀਤ ਸਿੰਘ, ਪਲਟਨ ਕਮਾਂਡੈਂਟ ਸ੍ਰ. ਤੇਜਿੰਦਰ ਸਿੰਘ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ