ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਨੇ ਮਾਸਿਕ ਗਵਰਨਿੰਗ ਬਾਡੀ ਮੀਟਿੰਗ ਕੀਤੀ
ਨਿਊਜ਼ ਪੰਜਾਬ
ਲੁਧਿਆਣਾ 17 ਜੂਨ – ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਹੋਟਲ ਗ੍ਰੈਂਡ ਮੈਰੀਅਨ, ਦੁੱਗਰੀ ਰੋਡ, ਲੁਧਿਆਣਾ ਵਿਖੇ ਆਪਣੀ ਮਾਸਿਕ ਗਵਰਨਿੰਗ ਬਾਡੀ ਮੀਟਿੰਗ ਕੀਤੀ। ਪ੍ਰਧਾਨ ਸ. ਗੁਰਪ੍ਰਗਟ ਸਿੰਘ ਕਾਹਲੋਂ ਨੇ ਮੈਂਬਰਾਂ ਦਾ ਸਵਾਗਤ ਕੀਤਾ। ਸ. ਦਲਜੀਤ ਸਿੰਘ ਜੀ, ਜਨਰਲ ਸਕੱਤਰ, ਨੇ ਐਸੋਸੀਏਸ਼ਨ ਦੀਆਂ ਕਈ ਮਹੀਨਿਆਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸੰਗਠਨ ਦੀਆਂ ਵੱਖ-ਵੱਖ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਨਵੀਂ ਡਾਇਰੈਕਟਰੀ ਬਾਰੇ ਵੀ ਦੱਸਿਆ ਅਤੇ
ਸ. ਬਲਵਿੰਦਰ ਸਿੰਘ ਐਮਕੇਸੀ ਨੇ ਵੀ ਨਵੇਂ ਮੈਂਬਰ ਬਣਨ ਦੀ ਪ੍ਰਵਾਨਗੀ ਲਈ ਅਤੇ,
ਸ਼੍ਰੀ ਜੇ. ਐਮ. ਸ਼ਰਮਾ ਜੀ ਨੇ ਸੰਗਠਨ ਦੁਆਰਾ ਨਿਰਯਾਤ ਨਿਰੀਖਣ ਸਰਟੀਫਿਕੇਟ ਜਾਰੀ ਕਰਨ ‘ਤੇ ਚਾਨਣਾ ਪਾਇਆ ਅਤੇ ਦਰਪਨ ਰਜਿਸਟ੍ਰੇਸ਼ਨ ਬਾਰੇ ਦੱਸਿਆ।
ਸਰਦਾਰ ਗੁਰਪ੍ਰੀਤ ਸਿੰਘ ਕਾਹਲੋਂ ਮੈਂਬਰ ਨੈਸ਼ਨਲ ਬੋਰਡ ਐਮਐਸਐਮਈ, ਭਾਰਤ ਸਰਕਾਰ ਨੇ ਮੈਂਬਰਾਂ ਨੂੰ ਪੰਜਾਬ ਇਨਵੈਸਟ ਆਈਪੀਐਫਸੀ ਟ੍ਰੇਡਮਾਰਕ ਅਦਾਇਗੀ ਮਾਮਲਿਆਂ ‘ਤੇ ਵਿਚਾਰ-ਵਟਾਂਦਰੇ ਅਤੇ ਪੰਜ ਸਾਲ ਪਹਿਲਾਂ ਸੰਗਠਨ ਦੀ ਚੋਣ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਆਏ ਮੈਂਬਰਾਂ ਨੂੰ ਐਮਐਸਐਮਈ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਰਦਾਰ ਕੁਲਦੀਪ ਸਿੰਘ ਜੀ ਜਨਰਲ ਸਕੱਤਰ ਫਾਸਟਨਰਜ਼ ਐਸੋਸੀਏਸ਼ਨ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਸਰਟੀਫਿਕੇਟਾਂ ਨੇ ਸਰਟੀਫਿਕੇਟ ਦੇ ਕਾਂਸੀ, ਚਾਂਦੀ ਅਤੇ ਸੋਨੇ ਦੇ ਪੱਧਰਾਂ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ।
ਸ. ਕੁਲਵਿੰਦਰ ਸਿੰਘ ਬਰਨਾਲਾ ਜੀ ਨੇ ਮੀਟਿੰਗ ਵਿੱਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਮੀਟਿੰਗ ਵਿੱਚ ਮੈਂਬਰ ਸ. ਅਜਮੇਰ ਸਿੰਘ ਚਾਹਲ, ਸ. ਸੋਹਣ ਸਿੰਘ, ਸ. ਸਤਿੰਦਰ ਬਰਨਾਲਾ, ਸ. ਤਲਵਿੰਦਰ ਬਖਸ਼ੀ, ਸ. ਗੁਰਮੀਤ ਸਿੰਘ ਜਰਨੈਲ ਆਟੋ ਇੰਡਸਟਰੀਜ਼, ਸ. ਪ੍ਰਦੀਪ ਨੰਦਾ, ਸ੍ਰੀ ਸ਼ੁਭਮ ਕਪੂਰ, ਸ੍ਰੀ ਅਰਜਨ ਸਿੰਘ, ਸ. ਨਰਿੰਦਰ ਸਿੰਘ ਸਨ।