ਮਹਾਰਾਸ਼ਟਰ ਦੇ ਪੂਣੇ’ਚ ਵੱਡਾ ਹਾਦਸਾ, ਕੁੰਡਮਾਲਾ ਨੇੜੇ ਇੰਦਰਾਣੀ ਨਦੀ’ਤੇ ਬਣਿਆ ਪੁਲ ਢਹਿ ਗਿਆ, ਪੁੱਲ ਟੁੱਟਣ ਕਾਰਨ ਪਾਣੀ ਵਿੱਚ ਰੁੜ੍ਹੇ ਕਈ ਲੋਕ
ਨਿਊਜ਼ ਪੰਜਾਬ
15 ਜੂਨ 2025
ਪੁਣੇ ਦੇ ਦੇਹੂ ਵਿੱਚ ਇੰਦਰਾਣੀ ਨਦੀ ‘ਤੇ ਇੱਕ ਫੁੱਟਬ੍ਰਿਜ ਅਚਾਨਕ ਢਹਿ ਜਾਣ ਕਾਰਨ 20 ਲੋਕ ਨਦੀ ਵਿੱਚ ਵਹਿ ਗਏ। ਪਿੰਪਰੀ-ਚਿੰਚਵਾੜ ਅਤੇ ਤਾਲੇਗਾਓਂ ਦਭਾਦੇ ਪੁਲਿਸ ਦੀਆਂ ਟੀਮਾਂ ਸ਼ਾਮਲ ਹੋ ਕੇ ਰਾਹਤ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਹਨ। ਹੁਣ ਤੱਕ 5-6 ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਬਹੁਤ ਸਾਰੇ ਅਜੇ ਵੀ ਲਾਪਤਾ ਹਨ।
ਪੁਣੇ ਨੇੜੇ ਦੇਹੂ ਦੇ ਕੁੰਡਮਾਲਾ ਇਲਾਕੇ ਵਿੱਚ ਇੰਦਰਾਣੀ ਨਦੀ ਉੱਤੇ ਬਣਿਆ ਇੱਕ ਫੁੱਟਬ੍ਰਿਜ ਅਚਾਨਕ ਢਹਿ ਗਿਆ, ਜਿਸ ਕਾਰਨ ਦਰਿਆ ਦੇ ਤੇਜ਼ ਵਹਾਅ ਵਿੱਚ ਕਈ ਲੋਕ ਵਹਿ ਗਏ। ਇਹ ਹਾਦਸਾ ਦੁਪਹਿਰ 3:30 ਵਜੇ ਦੇ ਕਰੀਬ ਹੋਇਆ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ 10 ਤੋਂ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੰਤ ਤੁਕਾਰਾਮ ਨਾਲ ਜੁੜੇ ਇੱਕ ਪ੍ਰਮੁੱਖ ਤੀਰਥ ਸਥਾਨ ਦੇਹੂ ਵਿੱਚ ਐਤਵਾਰ ਨੂੰ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਦਰਿਆ ਦੇ ਦੋਵਾਂ ਕਿਨਾਰਿਆਂ ਨੂੰ ਜੋੜਨ ਵਾਲਾ ਪੁਲ ਅਚਾਨਕ ਢਹਿ ਗਿਆ। “ਬਿਨਾਂ ਕਿਸੇ ਚੇਤਾਵਨੀ ਦੇ ਪੁਲ ਢਹਿ ਗਿਆ। ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਬਹੁਤ ਸਾਰੇ ਲੋਕ ਦਰਿਆ ਵਿੱਚ ਡਿੱਗ ਪਏ ਅਤੇ ਤੇਜ਼ ਵਹਾਅ ਵਿੱਚ ਵਹਿ ਗਏ,” ਇੱਕ ਚਸ਼ਮਦੀਦ ਗਵਾਹ ਨੇ ਦੱਸਿਆ। ਪਿੰਪਰੀ-ਚਿੰਚਵਾੜ ਪੁਲਿਸ ਅਤੇ ਤਾਲੇਗਾਓਂ ਦਭਾਦੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹੁਣ ਤੱਕ 5-6 ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਕਈ ਅਜੇ ਵੀ ਲਾਪਤਾ ਹਨ।