ਮੁੱਖ ਖ਼ਬਰਾਂਪੰਜਾਬ

ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਿਕੰਦਰ ਸਿੰਘ ਮਲੂਕਾ ,ਸੁਖਬੀਰ ਸਿੰਘ ਨੇ ਕਰਵਾਈ ਅਕਾਲੀ ਦਲ ਵਿੱਚ ਵਾਪਸੀ 

ਨਿਊਜ਼ ਪੰਜਾਬ

14 ਜੂਨ 2025

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਕ ਵੱਡੀ ਸਿਆਸੀ ਵਾਪਸੀ ਦੇ ਰੂਪ ਵਿੱਚ ਤਾਕਤ ਮਿਲੀ ਜਦੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੁਬਾਰਾ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮਲੂਕਾ ਦੀ ਘਰ ਵਾਪਸੀ ਦੀ ਪੁਸ਼ਟੀ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ।

ਸੁਖਬੀਰ ਬਾਦਲ ਨੇ ਮਲੂਕਾ ਦੀ ਵਾਪਸੀ ਨੂੰ ‘ਘਰ ਵਾਪਸੀ’ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਉਨ੍ਹਾਂ ਨੂੰ ਪਹਿਲਾਂ ਪਾਰਟੀ ਤੋਂ ਬਾਹਰ ਕਰਨਾ ਪਿਆ ਸੀ, ਪਰ ਹੁਣ ਉਹ ਮੁੜ ਅਕਾਲੀ ਪਰਿਵਾਰ ਵਿੱਚ ਆ ਗਏ ਹਨ।ਉਨ੍ਹਾਂ ਕਿਹਾ ਕਿ ਮਲੂਕਾ ਦੀ ਤਜਰਬੇਕਾਰ ਲੀਡਰਸ਼ਿਪ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ।