ਮੁੱਖ ਖ਼ਬਰਾਂਅੰਤਰਰਾਸ਼ਟਰੀ

ਕਨੇਡਾ’ਚ ਹਾਰਟ ਅਟੈਕ ਕਾਰਨ 22 ਸਾਲ ਦੇ ਪੰਜਾਬੀ ਗਾਇਕ ਵਿਕਰਮ ਸਿੰਘ ਗਿੱਲ ਦੀ ਮੌਤ ਬਿਕਰਮ 

ਨਿਊਜ਼ ਪੰਜਾਬ

11 ਜੂਨ 2025

ਕੈਨੇਡਾ ਵਿਚ ਮਸ਼ਹੂਰ ਪੰਜਾਬੀ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ। ਗਾਇਕ ਅਤੇ ਗੀਤਕਾਰ ਵਿਕਰਮ ਸਿੰਘ ਗਿੱਲ (ਉਮਰ 22 ਸਾਲ) ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਾਣਕਾਰੀ ਮੁਤਾਬਕ, ਮ੍ਰਿਤਕ ਵਿਕਰਮ ਸਿੰਘ ਗਿੱਲ ਹਲਕਾ ਸਾਹਨੇਵਾਲ ਦੇ ਪਿੰਡ ਬੁਢੇਵਾਲ ਦੇ ਵਾਸੀ ਸਨ ਅਤੇ ਕਾਂਗਰਸੀ ਆਗੂ ਤੇ ਸ਼ੂਗਰ ਮਿਲ ਦੇ ਮਾਲਕ ਦੇ ਪੁੱਤਰ ਸਨ। ਪਰਿਵਾਰਕ ਮੈਂਬਰਾਂ ਮੁਤਾਬਕ, ਵਿਕਰਮ ਸਿੰਘ ਚੰਗੇ ਭਵਿੱਖ ਦੀ ਖਾਤਰ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਥੇ ਸਰੀ ਸ਼ਹਿਰ ‘ਚ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸਨੂੰ ਦਿਲ ਦਾ ਦੌਰਾ ਪਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਵਿਕਰਮ ਸਿੰਘ ਗਿੱਲ ਇੱਕ ਚੰਗੇ ਗਾਇਕ ਅਤੇ ਗੀਤਕਾਰ ਸਨ, ਜਿਨ੍ਹਾਂ ਨੇ 15 ਤੋਂ ਵੱਧ ਗੀਤ ਜਾਰੀ ਕੀਤੇ ਸਨ। ਉਨ੍ਹਾਂ ਦੀ ਮੌਤ ਕਾਰਨ ਪਰਿਵਾਰ ਤੇ ਗਹਿਰਾ ਸਦਮਾ ਦੇ ਵਿੱਚ ਹੈ ਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਹੈ। ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸਦੇ ਇਲਾਵਾ ਮਿਲਕ ਪਲਾਂਟ ਦੇ ਡਾਇਰੈਕਟਰ ਧਰਮਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਬਲਿਏਵਾਲ, ਉਦੈਰਾਜ ਸਿੰਘ ਗਿੱਲ, ਤਾਜਪਰਮਿੰਦਰ ਸਿੰਘ ਸੋਨੂ, ਜਸਪਾਲ ਸਿੰਘ ਗੜ੍ਹੀ ਭੈਣੀ, ਸਵਰਨ ਸਿੰਘ ਖ਼ਵਾਜਕੇ, ਇਕਬਾਲ ਸਿੰਘ ਜੰਡਿਆਲੀ, ਸਤਵੰਤ ਸਿੰਘ ਅਤੇ ਸਰਪੰਚ ਰਣਧੀਰ ਸਿੰਘ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।

ਵਿਕਰਮ ਸਿੰਘ ਗਿੱਲ ਦੀ ਮ੍ਰਿਤਕ ਦੇਹ ਅਗਲੇ 10 ਦਿਨਾਂ ਵਿੱਚ ਭਾਰਤ ਪਹੁੰਚਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪਿੰਡ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।