ਲੁਧਿਆਣਾਮੁੱਖ ਖ਼ਬਰਾਂਪੰਜਾਬ

ਲੁਧਿਆਣਾ ਪੱਛਮੀ ‘ਚ  ਭਾਜਪਾ ਨੂੰ ਵੱਡਾ ਝਟਕਾ;BJP ਦੇ ਵਾਰਡ ਇੰਚਾਰਜ ਮਨਦੀਪ ਭਨੋਟ ਆਪਣੇ ਸਾਥੀਆਂ ਸਮੇਤ AAP ‘ਚ ਹੋਏ ਸ਼ਾਮਿਲ

ਨਿਊਜ਼ ਪੰਜਾਬ

ਲੁਧਿਆਣਾ,2 ਜੂਨ 2025

ਲੁਧਿਆਣਾ ਪੱਛਮੀ ਤੋਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ‘ਚ ‘ਆਪ’ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਥਾਨਕ ਵਾਰਡ ਨੰ. 58 ਤੋਂ ਭਾਜਪਾ ਦੇ ਵਾਰਡ ਇੰਚਾਰਜ ਮਨਦੀਪ ਭਨੋਟ ਜੋ ਕਿ ਆਪਣੇ ਅਨੇਕਾਂ ਸਾਥੀਆਂ ਸਮੇਤ ‘ਆਪ’ ਦੇ ਵਿੱਚ ਸ਼ਾਮਿਲ ਹੋਏ ਹਨ। ਇਹ ਜਾਣਕਾਰੀ ਆਪ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ ਗਈ ਹੈ।

ਐਕਸ ਉੱਤੇ ਆਪ ਵੱਲੋਂ ਪੋਸਟ ਕੀਤਾ ਗਿਆ ਹੈ ਤੇ ਲਿਖਿਆ ਹੈ- ”ਲੁਧਿਆਣਾ ਪੱਛਮੀ ‘ਚ ‘ਆਪ’ ਨੂੰ ਮਿਲੀ ਮਜ਼ਬੂਤੀ…ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ‘ਚ ‘ਆਪ’ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਸਥਾਨਕ ਵਾਰਡ ਨੰ. 58 ਤੋਂ ਭਾਜਪਾ ਦੇ ਵਾਰਡ ਇੰਚਾਰਜ ਮਨਦੀਪ ਭਨੋਟ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਅਤੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ। ਉਹਨਾਂ ਨੂੰ ਸਾਥੀਆਂ ਸਮੇਤ ਸਨਮਾਨ ਕਰਕੇ ਪਾਰਟੀ ‘ਚ ਸ਼ਾਮਲ ਕਰਵਾਇਆ ਗਿਆ।”ਇਸ ਪੋਸਟ ਦੇ ਨਾਲ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਚ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨਜ਼ਰ ਆ ਰਹੇ ਹਨ।