ਨਿਊਜ਼ ਪੰਜਾਬ
ਹਰਿਆਣਾ ,27 ਮਈ 2025
ਹਰਿਆਣਾ ਦੇ ਪੰਚਕੂਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਪਰਿਵਾਰ ਦੇ 7 ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਕਾਰਨ ਇਲਾਕੇ ਦੇ ਲੋਕ ਸਦਮੇ ਵਿੱਚ ਹਨ। ਪੀੜਤ ਪਰਿਵਾਰ ਦੇ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ। ਉਹ ਹਨੂੰਮਾਨ ਕਥਾ ਵਿੱਚ ਹਿੱਸਾ ਲੈਣ ਲਈ ਦੇਹਰਾਦੂਨ ਤੋਂ ਪੰਚਕੂਲਾ ਆਇਆ ਸੀ। ਸਮੂਹਿਕ ਖੁਦਕੁਸ਼ੀ ਦੀ ਇਹ ਘਟਨਾ ਪੰਚਕੂਲਾ ਦੇ ਸੈਕਟਰ 27 ਵਿੱਚ ਵਾਪਰੀ।
ਸੂਤਰਾਂ ਅਨੁਸਾਰ ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਸੈਕਟਰ 27 ਵਿੱਚ ਇੱਕ ਘਰ ਦੇ ਬਾਹਰ ਸੜਕ ‘ਤੇ ਖੜੀ ਇੱਕ ਕਾਰ ਵਿੱਚ ਬੰਦ ਮਿਲੀਆਂ। ਪੀੜਤ ਪਰਿਵਾਰ ਦੇ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਕਰਜ਼ੇ ਵਿੱਚ ਡੁੱਬੇ ਹੋਏ ਸਨ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਨ।
ਪੰਚਕੂਲਾ ਦੇ ਡੀਸੀਪੀ ਹਿਮਾਦਰੀ ਕੌਸ਼ਿਕ ਦੇ ਅਨੁਸਾਰ, “ਸਾਨੂੰ ਸੂਚਨਾ ਮਿਲੀ ਕਿ ਛੇ ਲੋਕਾਂ ਨੂੰ ਓਜਸ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਸਾਨੂੰ ਪਤਾ ਲੱਗਾ ਕਿ ਉਹ ਸਾਰੇ ਮ੍ਰਿਤਕ ਸਨ। ਇੱਕ ਹੋਰ ਵਿਅਕਤੀ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਉਸਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਜਾਂਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਹਨ।”
