ਖੰਨਾ ‘ਚ ਸਾਢੇ 4.5 ਲੱਖ ਰੁਪਏ ਤੇ ਤਿੰਨ ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋਏ ਚੋਰ, ਚੋਰ ਖਿੜਕੀ ਤੋੜ ਕੇ ਅੰਦਰ ਆਏ, ਸੁੱਤੇ ਪਰਿਵਾਰ ਨੂੰ ਵੀ ਨਹੀਂ ਲੱਗਿਆ ਸੁਰਾਗ
ਨਿਊਜ਼ ਪੰਜਾਬ
ਖੰਨਾ:23 ਮਈ 2025
ਅੱਜ ਸਵੇਰੇ ਸਮਰਾਲਾ ਦੇ ਅੰਬੇਦਕਰ ਕਾਲੋਨੀ ਵਿੱਚ ਚੁਬਾਰੇ ‘ਚ ਕਿਰਾਏ ‘ਤੇ ਰਹਿ ਰਹੇ ਇੱਕ ਪਰਿਵਾਰ ਦੇ ਘਰ ਚੋਰਾਂ ਨੇ ਕਮਰੇ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਅਲਮਾਰੀ ਵਿੱਚੋਂ ਸਾਢੇ ਚਾਰ ਲੱਖ ਰੁਪਏ ਅਤੇ ਤਿੰਨ ਤੋਲੇ ਸੋਨਾ ਚੋਰੀ ਕਰ ਲਿਆ। ਮਕਾਨ ਵਿੱਚ ਕਿਰਾਏ ‘ਤੇ ਰਹਿ ਰਹੇ ਸੁੱਖੀ ਨੇ ਦੱਸਿਆ ਕਿ ਉਹ ਨਾਲ ਦੇ ਕਮਰੇ ਵਿੱਚ ਆਪਣੀ ਪਤਨੀ ਅਤੇ ਬੱਚੇ ਨਾਲ ਸੌਂ ਰਿਹਾ ਸੀ। ਜਦੋਂ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸ ਨੇ ਨਾਲ ਦੇ ਕਮਰੇ ਵਿੱਚ ਦੇਖਿਆ ਕਿ ਉਸਦੀ ਅਲਮਾਰੀ ਖੁੱਲੀ ਪਈ ਹੈ ਅਤੇ ਅਲਮਾਰੀ ਦਾ ਸਾਰਾ ਸਮਾਨ ਬਾਹਰ ਖਿਲਰਿਆ ਪਿਆ ਹੈ। ਜਦੋਂ ਉਸਨੇ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਅਲਮਾਰੀ ਵਿੱਚ ਪਿਆ ਸਾਢੇ ਚਾਰ ਲੱਖ ਰੁਪਿਆ ਅਤੇ ਤਿੰਨ ਤੋਲੇ ਸੋਨਾ ਗਾਇਬ ਸੀ। ਸੁਖੀ ਨੇ ਦੱਸਿਆ ਕਿ ਉਸ ਦਾ ਮਕਾਨ ਬਣ ਰਿਹਾ ਹੈ ਤੇ ਇਹ ਪੈਸੇ ਉਸਨੇ ਆਪਣੇ ਮਕਾਨ ਨੂੰ ਬਣਾਉਣ ਵਾਸਤੇ ਹੀ ਆਪਣੇ ਘਰ ਵਿੱਚ ਰੱਖੇ ਸੀ। ਚੋਰਾਂ ਨੇ ਸੁੱਤੇ ਪਏ ਪਰਿਵਾਰ ਦੇ ਨਾਲ ਦੇ ਕਮਰੇ ਵਿੱਚ ਇਸ ਤਰ੍ਹਾਂ ਨਾਲ ਚੋਰੀ ਕੀਤੀ ਕਿ ਪਰਿਵਾਰ ਨੂੰ ਇਸ ਦੀ ਭਨਕ ਤੱਕ ਨਹੀਂ ਹੋਈ ਚੋਰਾਂ ਨੇ ਨਾਲ ਦੇ ਕਮਰੇ ਵਿੱਚ ਜਾ ਰਹੇ ਦਰਵਾਜ਼ੇ ਦੇ ਮੂਹਰੇ ਸੋਫਾ ਲਗਾ ਦਿੱਤਾ ਅਤੇ ਖਿੜਕੀ ਦੇ ਉੱਪਰ ਪਰਦਾ ਲਗਾ ਦਿੱਤਾ ਅਤੇ ਆਪਣਾ ਕੰਮ ਕਰਕੇ ਫਰਾਰ ਹੋ ਗਏ ਸੁਖੀ ਨੇ ਚੋਰੀ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ।