ਮੁੱਖ ਖ਼ਬਰਾਂਪੰਜਾਬ

ਹੁਣ 24 ਮਈ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ:ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਨੇ ਵੱਧ ਤੋਂ ਵੱਧ ਲੋਕਾਂ ਨੂੰ ਅਦਾਲਤ ਦਾ ਲਾਹਾ ਲੈਣ ਦੀ ਕੀਤੀ ਅਪੀਲ

ਨਿਊਜ਼ ਪੰਜਾਬ

ਮੋਗਾ 16 ਮਈ 2025

ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਅਨੁਸਾਰ ਸਾਲ 2025 ਦੀ ਦੂਜੀ ਨੈਸ਼ਨਲ ਲੋਕ ਅਦਾਲਤ ਜੋ ਕਿ ਮਿਤੀ 10.05.2025 ਨੂੰ ਲੱਗਣ ਵਾਲੀ ਸੀ ਅਤੇ ਮੁਲਤਵੀ ਕਰ ਦਿੱਤੀ ਗਈ ਸੀ, ਹੁਣ ਮਿਤੀ 24.05.2025 ਨੂੰ ਲਗਾਈ ਜਾਵੇਗੀ। ਇਸ ਲਈ ਜਿਹੜੇ ਵੀ ਪ੍ਰੀ-ਲਿਟੀਗੇਟਿਵ (ਜਿਵੇਂ ਕਿ ਬੈਂਕ ਕੇਸ, ਟ੍ਰੈਫਿਕ ਚਲਾਨ, ਇੰਸ਼ੋਰੈਂਸ, ਰੈਵੇਨਿਊ, ਬਿਜਲੀ, ਵਾਟਰ ਸਪਲਾਈ ਆਦਿ ਦੇ ਕੇਸ) ਅਤੇ ਪੈਡਿੰਗ ਕੇਸ ਜੋ ਕਿ ਮਿਤੀ 10.05.2024 ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣੇ ਸੀ, ਉਹ ਕੇਸ ਹੁਣ ਮਿਤੀ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣਗੇ।

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰ ਸਰਬਜੀਤ ਸਿੰਘ ਧਾਲੀਵਾਲ ਨੇ ਆਮ ਆਮ ਲੋਕਾਂ ਨੂੰ ਅਪੀਲ ਕੀਤੀ ਕਿ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।