ਮੋਜ਼ੂਦਾ ਤਣਾਅ ਪੂਰਨ ਹਲਾਤਾਂ ਨੂੰ ਵੇਖਦਿਆਂ ਖੰਨਾ ਨਗਰ ਕੌਂਸਲ ਨੇ ਨਵਾਂ ਸਾਇਰਨ ਲਾਇਆ
ਹਰਜੀਤ ਸਿੰਘ ਖ਼ਾਲਸਾ
ਖੰਨਾ, 9 ਮਈ – ਖੰਨੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਸਾਇਰਨ ਨਾ ਹੋਣ ਕਾਰਨ ਸ਼ਹਿਰ ਵਾਸੀ ਮੋਜ਼ੂਦਾ ਤਣਾਅ ਕਾਰਨ ਚਿੰਤਾ ਵਿੱਚ ਸਨ ਕਿ ਕਿਸੇ ਖਤਰੇ ਦੀ ਜਾਣਕਾਰੀ ਦਾ ਕਿਵੇਂ ਪਤਾ ਲਗੇਗਾ, ਇਸ ਤੇ ਕਾਰਵਾਈ ਕਰਦਿਆਂ ਖੰਨਾ ਨਗਰ ਕੌਂਸਲ ਨੇ ਸਾਇਰਨ ਲਾ ਲਿਆ ਹੈ
ਬਲਾਕ ਕਾਗਰਸ ਕਮੇਟੀ ਖੰਨਾ ਦੇ ਪ੍ਰਧਾਨ ਸ੍ਰੀ ਰਾਜੀਵ ਰਾਇ ਮਹਿਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਖੰਨਾ ਨਗਰ ਕੌਂਸਲ ਵਿੱਚ ਸਾਇਰਨ ਲੱਗ ਗਿਆ ਹੈ, ਬਲੈਕ ਆਊਟ ਜਾਂ ਕਿਸੇ ਐਮਰਜੇਂਸੀ ਸਮੇਂ ਇਸ ਦੀ ਹੁਣ ਵਰਤੋਂ ਹੋ ਸਕੇਗੀ .