ਮੋਜ਼ੂਦਾ ਹਲਾਤਾਂ ਵਿੱਚ ਪ੍ਰਸਾਸ਼ਨ ਨੇ ਦੁਕਾਨਾਂ ਬੰਦ ਕਰਨ ਦਾ ਸਮਾਂ ਬਦਲਿਆ – ਹਦਾਇਤਾਂ ਜਾਰੀ
ਹਰਜੀਤ ਸਿੰਘ ਖ਼ਾਲਸਾ ( ਖੰਨਾ )
ਸਮਰਾਲਾ, 9 ਮਈ – ਮੌਜੂਦਾ ਹਾਲਾਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋ ਸ਼ਹਿਰ ਸਮਰਾਲਾ ਵਿਖੇ ਦੁਕਾਨਾ ਨੂੰ ਬੰਦ ਕਰਨ ਦਾ ਸਮਾਂ ਸਾਮ 7:30 ਵਜੇ ਨਿਰਧਾਰਤ ਕਰ ਦਿੱਤਾ ਹੈ । ਇਸ ਲਈ ਉਪ ਮੰਡਲ ਮੈਜਿਸਟਰੇਟ ਸਮਰਾਲਾ ਵਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਤੋਂ ਸਾਮ 7:30 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਜਾ ਅਦਾਰਾ ਖੁੱਲਾ ਨਾ ਹੋਵੇ ਅਤੇ ਦੁਕਾਨ ਬੰਦ ਕਰਨ ਤੋਂ ਪਹਿਲਾ ਉਸਦੇ ਅੰਦਰ ਦੀਆਂ ਲਾਈਟਾ/ਰੋਸ਼ਨੀ ਆਦਿ ਜਰੂਰ ਬੰਦ ਕਰ ਦਿੱਤੀ ਜਾਵੇ ।
ਕਾਰਜ ਸਾਧਕ ਅਫਸਰ ਨਗਰ ਕੌਸਲ ਸਮਰਾਲਾ ਨੇ ਸ਼ਹਿਰ ਦੇ ਸਮੂੰਹ ਗੁਰੂਦੁਆਰਾ ਸਹਿਬ, ਮੰਦਿਰਾ ਕਮੇਟੀਆਂ ਨੂੰ ਉਕਤ ਨੋਟਿਸ ਦੀ ਅਨਾਊਸਮੈਂਟ ਕਰਨ ਦੀ ਬੇਨਤੀ ਕੀਤੀ ਹੈ