ਲੁਧਿਆਣਾਮੋਗਾਪੰਜਾਬ

ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਮਾਤਾ ਨਮਿੱਤ ਸ਼ਾਂਤੀ ਪਾਠ ਅਤੇ ਸ਼ਰਧਾਂਜ਼ਲੀ ਸਭਾ 4 ਮਈ ਨੂੰ ਲੁਧਿਆਣਾ ਵਿਖੇ

ਨਿਊਜ਼ ਪੰਜਾਬ

ਲੁਧਿਆਣਾ, 2 ਮਈ  – ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਦੇ ਮਾਤਾ ਸ਼੍ਰੀਮਤੀ ਊਸ਼ਾ ਦੇਵੀ (73 ਸਾਲ) ਬੀਤੇ ਦਿਨੀਂ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਾਂਤੀ ਪਾਠ ਅਤੇ ਸ਼ਰਧਾਂਜ਼ਲੀ ਸਭਾ 4 ਮਈ ਦਿਨ ਐਤਵਾਰ ਨੂੰ ਦੁਪਹਿਰ 1:30 ਵਜੇ ਤੋਂ 2:30 ਵਜੇ ਤੱਕ ਸਥਾਨਕ ਇਸਕੋਨ ਟੈਂਪਲ, ਸਾਊਥ ਸਿਟੀ, ਲੁਧਿਆਣਾ ਵਿਖੇ ਹੋਵੇਗੀ।

ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤੀ ਸ਼੍ਰੀ ਅਵਿਨਾਸ਼ ਚੰਦਰ ਸੇਤੀਆ, ਧੀ ਮਨੀਸ਼ਾ ਸੇਤੀਆ, ਦੋ ਪੁੱਤਰ ਸ਼੍ਰੀ ਸੌਰਭ ਸੇਤੀਆ ਤੇ ਸ਼੍ਰੀ ਸਾਗਰ ਸੇਤੀਆ ਅਤੇ ਹੋਰ ਪਰਿਵਾਰਕ ਮੈਂਬਰ ਛੱਡ ਗਏ ਹਨ।

23 ਅਪ੍ਰੈਲ ਦੀ ਰਾਤ ਨੂੰ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈ ਗਿਆ ਅਤੇ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਸਿਵਲ ਲਾਈਨਜ਼ ਸ਼ਮਸ਼ਾਨਘਾਟ ਵਿੱਚ ਮੁਕਤੀ ਧਾਮ ਵਿਖੇ ਕੀਤਾ ਗਿਆ।