ਪੰਜਾਬ’ਚ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਵਧੀਆ ਪਰੇਸ਼ਾਨੀਆਂ:ਮੰਡੀਆ ‘ਚ ਪਈ ਕਣਕ ਹੋ ਰਹੀ ਖਰਾਬ, ਮੰਡੀਆਂ ‘ਚ ਖੜ੍ਹਿਆ ਪਾਣੀ
ਨਿਊਜ਼ ਪੰਜਾਬ
2 ਮਈ 2025
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੱਤ ਮਈ ਤੱਕ IMD ਵੱਲੋਂ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਗਰਜ ਚਮਕ ਨਾਲ ਛਿੱਟਾਂ ਵੀ ਪੈ ਸਕਦੀਆਂ ਹਨ।
1 ਮਈ ਦੀ ਰਾਤ ਨੌਂ ਵਜੇ ਦੇ ਆਸ-ਪਾਸ ਆਏ ਜ਼ੋਰਦਾਰ ਝੱਖੜ ਅਤੇ ਗੜੇਮਾਰੀ ਮਗਰੋ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਗਈ। ਕਈ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਹੋਈ ਫ਼ਸਲ ਭਿੱਜ ਗਈ, ਜਿਸ ਕਰਕੇ ਕਿਸਾਨ ਆਪਣੇ ਲੱਖਾਂ ਰੁਪਏ ਦੇ ਨੁਕਸਾਨ ਦੇ ਡਰ ਨਾਲ ਪਰੇਸ਼ਾਨ ਨਜ਼ਰ ਆਏ। ਮੌਸਮ ਵਿਭਾਗ ਵੱਲੋਂ ਮੀਂਹ ਦੀ ਚੇਤਾਵਨੀ ਪਹਿਲਾਂ ਹੀ ਜਾਰੀ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਅਨਾਜ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਵਾਲੀ ਬਰਸਾਤ ਦੇ ਇੰਤਜ਼ਾਮ ਨਹੀਂ ਕੀਤੇ ਗਏ। ਨਤੀਜੇ ਵਜੋਂ ਕਈ ਕਿਸਾਨ ਆਪਣੀ ਫਸਲ ਨੂੰ ਤਰਪਾਲਾਂ ਅਤੇ ਹੋਰ ਕਵਰਾਂ ਨਾਲ ਢੱਕਦੇ ਨਜ਼ਰ ਆਏ। ਕਈ ਥਾਵਾਂ ‘ਤੇ ਮੀਂਹ ਨੇ ਫਸਲ ਨੂੰ ਇੰਨਾ ਭਿੱਜੋ ਦਿੱਤਾ ਕਿ ਕਿਸਾਨ ਪੂਰੀ ਤਰ੍ਹਾਂ ਹੱਤਾਸ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਹਵਾਵਾਂ ਨੇ ਬਾਗਬਾਨੀ ਦੀ ਫ਼ਸਲ, ਖਾਸ ਕਰਕੇ ਅੰਬ, ਨਿੰਬੂ ਅਤੇ ਅਮਰੂਦ ਨੂੰ ਨੁਕਸਾਨ ਪਹੁੰਚਾਇਆ ਹੈ। ਅਨਾਜ ਮੰਡੀ ਵਿੱਚ ਕਿਸਾਨ ਬੇਵੱਸ ਹੋ ਕੇ ਕਣਕ ਦੀ ਫ਼ਸਲ ਦਾ ਬਚਾਅ ਕਰਦੇ ਦੇਖੇ ਗਏ। ਝੱਖੜ ਕਰਕੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਬਹੁਤ ਸਾਰੇ ਯਾਤਰੀ ਸੜਕ ’ਤੇ ਫਸ ਗਏ। ਤੇਜ਼ ਰਫ਼ਤਾਰ ਹਵਾਵਾਂ ਤੋਂ ਬਚਣ ਲਈ ਲੋਕ ਇੱਧਰ-ਉੱਧਰ ਭੱਜਦੇ ਨਜ਼ਰ ਆਏ।