44ਵੀਂ ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ : ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੀ ਪ੍ਰੋਫ਼ੈਸਰ ਡਾ. ਮੰਜੂ ਸੱਦੀ ਬਣੀ ਪੰਜਾਬ ਦੀ ਸ਼ਾਨ
ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ
ਖੰਨਾ, 27 ਅਪ੍ਰੈਲ – ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ 2025, ਚਮੁੰਡਾ ਸਟੇਡੀਅਮ ਮਾਈਸੁਰ, ਕਰਨਾਟਕ ਵਿਖੇ ਹੋਏ ਮੁਕਾਬਲਿਆਂ ਵਿੱਚ ਖੰਨਾ ਦੀ ਵਸਨੀਕ ਅਤੇ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੀ ਪ੍ਰੋਫ਼ੈਸਰ ਡਾ. ਮੰਜੂ ਸੱਦੀ ਵੱਲੋਂ 50 ਸਾਲ ਉਮਰ ਵਰਗ ‘ਚ 5 ਕਿੱਲੋਮੀਟਰ ਵਾਕ ‘ਚ ਸਖ਼ਤ ਮੁਕਾਬਲੇ ਦੌਰਾਨ ਤੀਜਾ ਸਥਾਨ ਹਾਸਲ ਕਰ ਕੇ ਕਰਨਾਟਕ ਵਿਖ਼ੇ ਪੰਜਾਬ ਦੀ ਚਮਕ ਵਧਾ ਦਿੱਤੀ, ਡਾ. ਮੰਜੂ ਸੱਦੀ ਨੂੰ ਤੀਜਾ ਸਥਾਨ ਪ੍ਰਾਪਤ ਕਰਨ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ
ਖੰਨਾ ਵਾਸੀ ਪ੍ਰੋਫ਼ੈਸਰ ਡਾ. ਮੰਜੂ ਸੱਦੀ ਨੇ ” ਨਿਊਜ਼ ਪੰਜਾਬ ” ਨਾਲ ਗੱਲ ਕਰਦਿਆਂ ਕਿਹਾ ਕਿ ਉਸਦੀ ਪ੍ਰਾਪਤੀ ‘ਚ ਉਸ ਦੇ ਪਰਿਵਾਰ ਦਾ ਪੂਰਾ ਸਹਿਯੋਗ ਸ਼ਾਮਲ ਹੈ ਜਿਸ ਸਦਕਾ ਉਹ ਲੰਮੇ ਸਮੇਂ ਤੋਂ ਖੇਡਾਂ ‘ਚ ਭਾਗ ਲੈ ਰਹੀ ਹੈ