ਲੁਧਿਆਣਾਮੁੱਖ ਖ਼ਬਰਾਂਪੰਜਾਬ

ਖੇਤੀਬਾੜੀ ਯੂਨਿਵਰਸਿਟੀ ਦਾ ਬਰਖ਼ਾਸਤ ਮੁਲਾਜ਼ਮ ਨੂੰ ਵਿਰੋਧ ਮਗਰੋਂ ਕੀਤਾ ਗਿਆ ਬਹਾਲ,ਆਪ ਆਗੂ ਤੇ  ਹੋਵੇਗੀ ਕਾਰਵਾਈ

ਨਿਊਜ਼ ਪੰਜਾਬ

ਲੁਧਿਆਣਾ :24 ਅਪ੍ਰੈਲ 2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਵਲੋਂ ਧਰਨੇ ਪ੍ਰਦਸ਼ਨ ਤੋਂ ਬਾਅਦ ਸਰਕਾਰ ਨੇ ਬਰਖਾਸਤ ਮੁਲਾਜ਼ਮ ਨੂੰ ਬਹਾਲ ਕਰ ਦਿੱਤਾ ਹੈ | ਯੂਨੀਅਨ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਮੁਲਾਜ਼ਮ ਨੂੰ ਬਹਾਲ ਕਰ ਦਿੱਤਾ ਹੈ ।

ਇਹ ਵੀ ਦਸ ਦਈਏ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਦਾ ਆਮ ਆਦਮੀ ਪਾਰਟੀ ਦੇ ਆਗੂ ਨਾਲ ਪੰਗਾ ਪਿਆ ਸੀ | ਇਹ ਵੀ ਦੋਸ਼ ਲੱਗਦੇ ਹਨ ਕਿ ਆਪ ਆਗੂ ਨੇ ਆਪਣਾ ਅਸਰ ਰਰੁਖ ਦਿਖਾਉਂਦੇ ਹੋਏ ਮੁਲਾਜ਼ਮ ਨੂੰ ਸਸਪੈਂਡ ਕਰਵਾ ਦਿੱਤਾ ਸੀ | ਮੁਲਾਜ਼ਮ ਤੇ ਕਾਰਵਾਈ ਤੋਂ ਬਾਅਦ ਮੁਲਾਜ਼ਮਾਂ ਦੀ ਜਥੇਬੰਦੀ ਨੇ ਰੋਸ ਪ੍ਰਦਸ਼ਨ ਵੀ ਕੀਤਾ ਸੀ |