UPSC civil services : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸਿਦਕ ਸਿੰਘ ਨੇ 157ਵਾਂ ਰੈਂਕ ਅਤੇ ਜਲੰਧਰ ਵਾਸੀ ਆਰੂਸ਼ੀ ਨੇ 184ਵਾਂ ਰੈਂਕ ਹਾਸਲ ਕੀਤਾ
ਨਿਊਜ਼ ਪੰਜਾਬ
ਨਵੀਂ ਦਿੱਲੀ, 22 ਅਪ੍ਰੈਲ – UPSC civil services (UPSC) ਸਿਵਲ ਸੇਵਾਵਾਂ ਪ੍ਰੀਖਿਆ ਦੇ ਅੱਜ ਐਲਾਨੇ ਨਤੀਜਿਆਂ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਪਰਿਵਾਰਾਂ ਦੇ ਬੱਚੇ ਅੱਗੇ ਆਏ ਹਨ । ਦੋਵਾਂ ਰਾਜਾਂ ਨਾਲ ਸਬੰਧਤ ਪ੍ਰੀਖਿਆਰਥੀਆਂ ਨੇ ਦੇਸ਼ ਦੀਆਂ ਸਭ ਤੋਂ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸਿਦਕ ਸਿੰਘ ਨੇ 157ਵਾਂ ਰੈਂਕ ਅਤੇ ਜਲੰਧਰ ਵਾਸੀ ਆਰੂਸ਼ੀ ਨੇ 184ਵਾਂ ਰੈਂਕ ਹਾਸਲ ਕੀਤਾ ਹੈ। ਜਦੋਂਕਿ ਚਰਖੀ ਦਾਦਰੀ ਦੀ ਸਵਾਤੀ ਫੋਗਾਟ ਨੂੰ 306ਵਾਂ ਰੈਂਕ ਮਿਲਿਆ।
ਪਾਣੀਪਤ ਦੀ ਸ਼ਿਵਾਲੀ ਪੰਚਾਲ, ਜੋ ਮੌਜੂਦਾ ਸਮੇਂ ਹਰਿਆਣਾ ਸਿਵਲ ਸੇਵਾਵਾਂ (HCS) ਲਈ ਸਿਖਲਾਈ ਲੈ ਰਹੀ ਹੈ, ਨੇ 53ਵਾਂ ਰੈਂਕ ਹਾਸਲ ਕੀਤਾ। ਬਹਾਦਰਗੜ੍ਹ ਦੇ ਆਦਿੱਤਿਆ ਵਿਕਰਮ ਅਗਰਵਾਲ ਤੇ ਅਭਿਲਾਸ਼ ਸੁੰਦਰਮ ਨੇ ਕ੍ਰਮਵਾਰ 9ਵਾਂ ਤੇ 129ਵਾਂ ਰੈਂਕ ਪ੍ਰਾਪਤ ਕੀਤਾ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ (22 ਅਪ੍ਰੈਲ) ਨੂੰ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਸਿਵਲ ਸੇਵਾਵਾਂ ਪ੍ਰੀਖਿਆ (CSE) 2024 ਦਾ ਅੰਤਿਮ ਨਤੀਜਾ ਜਾਰੀ ਕੀਤਾ। ਸ਼ਕਤੀ ਦੂਬੇ ਨੇ ਇਸ ਸਾਲ ਸਿਵਲ ਸੇਵਾਵਾਂ ਪ੍ਰੀਖਿਆ (CSE) ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਹੈ
ਸਰਕਾਰੀ ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਸ ਭਰਤੀ ਰਾਹੀਂ ਕੁੱਲ 1,129 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਵਿੱਚ 180, ਭਾਰਤੀ ਵਿਦੇਸ਼ ਸੇਵਾ (IFS) ਵਿੱਚ 55, ਅਤੇ ਭਾਰਤੀ ਪੁਲਿਸ ਸੇਵਾ (IPS) ਵਿੱਚ 147 ਅਸਾਮੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਕੇਂਦਰੀ ਸੇਵਾਵਾਂ ਸਮੂਹ ‘ਏ’ ਵਿੱਚ 605 ਅਤੇ ਸਮੂਹ ‘ਬੀ’ ਸੇਵਾਵਾਂ ਵਿੱਚ 142 ਅਸਾਮੀਆਂ ਖਾਲੀ ਹਨ। ਉਮੀਦਵਾਰਾਂ ਦੇ ਵਿਅਕਤੀਗਤ ਅੰਕ ਨਤੀਜਾ ਐਲਾਨਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਏ ਜਾਣਗੇ।