ਲੁਧਿਆਣਾਤੁਹਾਡਾ ਸ਼ਹਿਰ

“ਤੁਹਾਡੀ ਸਿਹਤ ਸਾਡੀ ਜਿੰਮੇਵਾਰੀ” ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਯੂਨੀਕ ਹੈਲਥ ਕੇਅਰ ਸੈਂਟਰ ਲੁਧਿਆਣਾ ਵੱਲੋਂ ਲਗਾਇਆ ਗਿਆ ਮੁਫਤ ਸਿਹਤ ਕੈਂਪ

ਨਿਊਜ਼ ਪੰਜਾਬ

ਲੁਧਿਆਣਾ, 20 ਅਪ੍ਰੈਲ – ਯੂਨੀਕ ਹੈਲਥ ਕੇਅਰ ਸੈਂਟਰ , ਗੁਰੂ ਨਾਨਕ ਕਲੋਨੀ ਬਲਾਕ ਏ ਲੁਧਿਆਣਾ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ  ” ਮੁਕੰਮਲ ਸਿਹਤ ਅਤੇ ਦੰਦਾਂ ਦੇ ਇਲਾਜ ਸਬੰਧੀ ਮੁਫਤ ਸੇਵਾ ਕੈਂਪ ” ਲਗਾਇਆ ਗਿਆ।

ਇਸ ਮੌਕੇ ਤੇ ਡਾਕਟਰ ਸ਼ਿੰਗਾਰਾ ਸਿੰਘ ਰਿਟਾਇਰਡ ਸਿਵਲ ਸਰਜਨ ਅਤੇ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੀ ਸਮੁੱਚੀ ਟੀਮ ਜਿਸ ਵਿੱਚ ਡਾਕਟਰ ਹਰਤੇਜ ਵਰਨ ਸਿੰਘ ਜਨਰਲ ਫਿਜੀਸ਼ੀਅਨ, ਡਾਕਟਰ ਹਰਤੇਜ ਕਰਨ ਸਿੰਘ ਡੈਂਟਲ ਸਰਜਨ, ਡਾਕਟਰ ਮਨਦੀਪ ਕੌਰ ਔਰਤਾਂ ਦੇ ਰੋਗਾਂ ਦੇ ਮਾਹਰ  ਅਤੇ ਡਾਕਟਰ ਅਨਮੋਲ ਭਾਟੀਆ ਡੈਂਟਲ ਸਰਜਨ ਵੱਲੋਂ ਲਗਭਗ 200 ਤੋਂ ਵੱਧ ਮਰੀਜ਼ਾਂ ਦਾ ਸਿਹਤ ਨਿਰੀਖਣ ਕੀਤਾ ਗਿਆ

ਯੂਨੀਕ ਹੈਲਥ ਕੇਅਰ ਸੈਂਟਰ ਵੱਲੋਂ ਮੌਕੇ ਤੇ ਹੀ ਸਮੂਹ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਮੁਕੰਮਲ ਬਾਡੀ ਟੈਸਟ, ਸ਼ੂਗਰ ਅਤੇ ਹੋਰ ਲੋੜੀਦੇ ਟੈਸਟ ਕੀਤੇ ਗਏ। ਇਸ ਮੌਕੇ ਤੇ ਦੰਦਾਂ ਦੇ ਇਲਾਜ ਕਰਨ ਦੇ ਨਾਲ ਨਾਲ ਉਹਨਾਂ ਨੂੰ ਦੰਦਾਂ ਦੀ ਸਹੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਸਬੰਧਤ ਸਮਾਨ ਮੁਹਈਆ ਕਰਵਾਇਆ ਗਿਆ।

ਯੂਨੀਕ ਹੈਲਥ ਕੇਅਰ ਸੈਂਟਰ ਦੇ ਮੁਖੀ ਡਾਕਟਰ ਸ਼ਿੰਗਾਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਇੰਸਟੀਟਿਊਟ ਦੇ ਨਾਰੇ “ਤੁਹਾਡੀ ਸਿਹਤ ਸਾਡੀ ਜਿੰਮੇਵਾਰੀ” ਤਹਿਤ ਇਸ ਕੈਂਪ ਦਾ ਮੁੱਖ ਮੰਤਵ ਆਮ ਲੋਕਾਂ ਤੱਕ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਇਹੋ ਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕੈਂਪ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਬਹੁਤ ਜਿਆਦਾ ਧਿਆਨ ਦੇਣ ਦੀ ਲੋੜ ਹੈ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਦੇ ਦੰਦ ਕਾਫੀ ਹੱਦ ਤੱਕ ਖਰਾਬ ਦੇਖਣ ਨੂੰ ਮਿਲੇ ਹਨ ਜੇਕਰ ਇਹਨਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਬੱਚੇ ਭਵਿੱਖ ਵਿੱਚ ਹੋਰ ਵੀ ਭਿਆਨਕ ਸਰੀਰਕ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਸੰਤੁਲਿਤ ਆਹਾਰ, ਦੰਦਾਂ ਦੀ ਸਫਾਈ ਅਤੇ ਸਰੀਰਕ ਸਫਾਈ ਬਾਰੇ ਜਾਗਰੂਕ ਕੀਤਾ ਗਿਆ। ਮਰੀਜ਼ਾਂ ਨੂੰ ਤੰਦਰੁਸਤ ਜੀਵਨ ਲਈ ਕਿਹੋ ਜਿਹਾ ਭੋਜਨ ਖਾਣਾ ਹੈ ਉਸ ਬਾਰੇ ਜਾਗਰੂਕ ਕੀਤਾ ਗਿਆ।

   ਸੰਸਥਾ ਦੇ ਮੁਖੀ ਡਾਕਟਰ ਸ਼ਿੰਗਾਰਾ ਸਿੰਘ ਵੱਲੋਂ ਦੱਸਿਆ ਗਿਆ ਅਗਲਾ ਮੁਫਤ ਸਿਹਤ ਕੈਂਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 01.06.2025 ਦਿਨ ਐਤਵਾਰ ਨੂੰ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਬਿਮਾਰੀਆਂ (ਮੈਡੀਕਲ ਅਤੇ ਡੈਂਟਲ ਕੈਂਪ) ਅਤੇ ਦੰਦਾਂ ਦੀ ਸਾਂਭ ਸੰਭਾਲ ਨਾਲ ਸਬੰਧਤ ਇਲਾਜ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣ ਗੀਆਂ।