ਸਿਹਤ ਅਤੇ ਸਿਹਤਮੰਦ ਖੁਰਾਕ ਸੈਮੀਨਾਰ : ਨਿਰੋਗ ਸਰੀਰ ਹੀ ਨਿਰੋਗ ਸਮਾਜ ਦੀ ਸਿਰਜਨਾ ਕਰ ਸਕਦਾ ਹੈ – ਪ੍ਰਿੰਸਿਪਲ ਇੰਦਰਜੀਤ ਸਿੰਘ
ਹਰਜੀਤ ਸਿੰਘ ਖਾਲਸਾ / ਨਿਊਜ਼ ਪੰਜਾਬ
ਖੰਨਾ, 20 ਅਪ੍ਰੈਲ – ਅੱਜ ਇੱਥੇ ਏ. ਐਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਸਿਹਤ ਅਤੇ ਸਿਹਤਮੰਦ ਖੁਰਾਕ ਬਾਰੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਫਿਜ਼ਿਕਸ ਲੈਕਚਰਾਰ ਸ਼੍ਰੀ ਸੁਖਦੇਵ ਸਿੰਘ ਅਤੇ ਰਾਸ਼ਟਰੀ ਇਨਾਮ ਜੇਤੂ ਪ੍ਰਿੰਸਿਪਲ ਸ਼੍ਰੀ ਸੁਖਦੇਵ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਮਹੱਤਵਪੂਰਨ ਸਲਾਹਾਂ ਦਿੱਤੀਆਂ। ਉਨ੍ਹਾਂ ਨੇ ਸੰਤੁਲਿਤ ਖੁਰਾਕ ਆਦਤਾਂ ਤੇਗਰਮੀ ਦਰਮਿਆਨ ਉਪਯੁਕਤ ਮਾਤਰਾ ਵਿੱਚ ਪਾਣੀ ਪੀਣ ਬਾਰੇ ਦੱਸਿਆ
ਸਕੂਲ ਦੇ ਪ੍ਰਿੰਸਿਪਲ ਇੰਦਰਜੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾਅਤੇ ਕਿਹਾ ਕਿ ਇੱਕ ਨਿਰੋਗ ਸਰੀਰ ਹੀ ਨਿਰੋਗ ਸਮਾਜ ਦੀ ਸਿਰਜਨਾ ਕਰ ਸਕਦਾ ਹੈ |
A.S. ਟਰੱਸਟ ਦੇ ਪ੍ਰਧਾਨ ਸ਼੍ਰੀ ਵਿਜੇ ਡਾਇਮੰਡ, ਜਨਰਲ ਸਚਿਵ ਸ਼੍ਰੀ ਰਾਜੇਸ਼ ਡਾਲੀ, ਉਪ ਪ੍ਰਧਾਨ ਸ਼੍ਰੀ ਜਤਿੰਦਰ ਦੇਵਗਨ, ਇੰਟਰਨਲ ਆਡੀਟਰ ਸ਼੍ਰੀ ਸੰਜੀਵ ਧਮੀਜਾ ਅਤੇ ਸਕੂਲ ਮੈਨੇਜਰ ਨੇ ਉਕਤ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰਦੇ ਹਨ ।