ਬਜਟ 2020: ਸਰਕਾਰ ਨੇ ਨਵੇਂ ਟੈਕਸ ਸਲੈਬ ‘ਚ ਟੈਕਸ ਛੂਟ ਨੂੰ ਕੀਤਾ ਖ਼ਤਮ

ਨਵੀਂ ਦਿੱਲੀਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਟੈਕਸਪੇਅਰਸ ਨੂੰ ਬੇਹਦ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਟੈਕਸਪੇਅਰਸ ਨੂੰ ਟੈਕਸ ਚ ਭਾਰੀ ਛੂਟ ਦਿੱਤੀ ਹੈ। ਹੁਣ ਲੱਖ ਰੁਪਏ ਤੋਂ 7.5 ਲੱਖ ਰੁਪਏ ਦੀ ਆਮਦਨੀ ਵਾਲਿਆਂ ਨੂੰ 20 ਫੀਸਦੀ ਦੀ ਥਾਂ 10 ਫੀਸਦੀ ਟੈਕਸ ਦੇਣਾ ਪਵੇਗਾ। 7.5 ਲੱਖ ਤੋਂ 10 ਲੱਖ ਦੀ ਆਮਦਨੀ ਵਾਲਿਆਂ ਨੂੰ 20% ਦੀ ਥਾਂ 15% ਦੀ ਦਰ ਨਾਲ ਟੈਕਸ ਦੇਣਾ ਹੋਵੇਗਾ।

 

10 ਲੱਖ ਤੋਂ ਲੈ ਕੇ 12.5 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਦਾ ਟੈਕਸ 30 ਫੀਸਦ ਤੋਂ ਘਟਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। 12.5 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਇਨਕਮ ਵਾਲਿਆਂ ਨੂੰ 25 ਫੀਸਦ ਦੀ ਦਰ ਨਾਲ ਟੈਕਸ ਦੇਣਾ ਹੋਵੇਗਾ।

 

ਜਦਕਿਨਵੇਂ ਟੈਕਸ ਸਲੈਬ ਚ ਜੋ ਬਦਲਾਅ ਕੀਤੇ ਗਏ ਹਨ ਉਹ ਭਾਰੀ ਸ਼ਰਤਾਂ ਦੇ ਨਾਲ ਹਨ। ਨਵੇਂ ਟੈਕਸ ਸਲੈਬ ਦੇ ਨਾਲ ਤੁਹਾਨੂੰ ਨਿਵੇਸ਼ ਤੇ ਟੈਕਸ ਦੀ ਛੂਟ ਦੇ ਲਾਭ ਨੂੰ ਛੱਡਣਾ ਪਏਗਾ। ਜੇ ਤੁਸੀਂ ਟੈਕਸ ਤੇ ਨਿਵੇਸ਼ ਦੀ ਛੂਟ ਲੈਂਦੇ ਹੋਤਾਂ ਟੈਕਸ ਦੀ ਪੁਰਾਣੀ ਦਰ ਤੇ ਟੈਕਸ ਦੇਣਾ ਪਏਗਾ

 

ਟੈਕਸ ਬਾਰੇ ਬਜਟ ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾਟੈਕਸਾਂ ਦਾ ਭੁਗਤਾਨ ਕਰਨਾ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਜਾਰੀ ਰੱਖੀਆ ਜਾਵੇਗਾ। ਟੈਕਸ ਭਰਨ ਵਾਲਿਆਂ ਲਈ ਟੈਕਸ ਭਰਨ ਦੀ ਸਹੂਲਤ ਵਿਕਲਪਿਕ ਹੋਵੇਗੀ। ਨਵਾਂ ਇਨਕਮ ਟੈਕਸ ਸਲੈਬ ਵਿਕਲਪਿਕ ਹੋਵੇਗਾਜਿਸਦਾ ਮਤਲਬ ਹੈ ਕਿ ਤੁਸੀਂ ਪੁਰਾਣੀ ਪ੍ਰਣਾਲੀ ਤੋਂ ਟੈਕਸ ਵੀ ਅਦਾ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਜੇ ਤੁਸੀਂ ਕਟੌਤੀ ਦਾ ਲਾਭ ਨਹੀਂ ਚਾਹੁੰਦੇ ਤਾਂ ਨਵੀਂ ਪ੍ਰਣਾਲੀ ਚ ਆਓਜੋ ਕਟੌਤੀ ਚਾਹੁੰਦੇ ਹੋ ਤਾਂ ਪੁਰਾਣੀ ਯੋਜਨਾ ਚ ਰਹਿ ਸਕਦੇ ਹੋ।