ਲੁਧਿਆਣਾਤੁਹਾਡਾ ਸ਼ਹਿਰ

ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਅਰਜ਼ਨ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਅਤੇ ਭਗਤ ਧੰਨਾ ਜੀ ਨੂੰ ਸਮਰਪਿਤ ਗੁਰਮਤਿ ਕਥਾ ਅਤੇ ਕੀਰਤਨ ਸਮਾਗਮ 18 ਤੋਂ 20 ਅਪ੍ਰੈਲ ਤੱਕ ਹੋਣਗੇ – ਬੈਨੀਪਾਲ   

ਨਿਊਜ਼ ਪੰਜਾਬ

ਲੁਧਿਆਣਾ, 17 ਅਪ੍ਰੈਲ – ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ, ਅਤੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ ਪੁਰਬ ਅਤੇ ਭਗਤ ਧੰਨਾ ਜੀ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿਘੈ ਸਹਿਯੋਗ ਨਾਲ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਏ ਜਾ ਰਹੈ ਹਨ !

ਇਸ ਦੋਰਾਨ ਪੰਥ ਪ੍ਰਸਿੱਧ ਕੀਰਤਨੀਏ ਤੇ ਪ੍ਰਚਾਰਕ ਭਾਗ ਲੈ ਰਹੇ ਹਨ! 18 ਅਪ੍ਰੈਲ ਦਿਨ ਸੁਕਰਵਾਰ ਸ਼ਾਮ ਦੇ ਸਮਾਗਮ ਵਿੱਚ 7/15 ਤੋਂ ਲੈਕੇ 8/15 ਵਜੇ ਤੱਕ ਭਾਈ ਬੁਲੰਧਪ੍ਰੀਤ ਸਿੰਘ ਅਤੇ ਸਾਮ 8/15 ਤੋ 9/15 ਵੱਜੇ ਤੱਕ ਗਿਆਨੀ ਕਰਨਵੀਰ ਸਿੰਘ ਜੀ ਬੱਸੀ ਲੁੱਧਿਆਣੇ ਵਾਲੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਾਰੇ ਸੰਗਤਾਂ ਨਾਲ ਵਿਚਾਰ ਸਾਝੈ ਕਰਨਗੇ! ਅਤੇ

19 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 7/15 ਤੋ 8/15 ਵਜੇ ਤੱਕ ਪੰਥ ਪ੍ਰਸਿੱਧ ਕੀਰਤਨੀਏ ਭਾਈ ਪ੍ਰਿੰਸਪਾਲ ਸਿੰਘ ਪਟਿਆਲੇ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਉਣਗੇ ਅਤੇ ਸ਼ਾਮ 8/15 ਤੋਂ 9/15 ਵੱਜੇ ਤੱਕ ਗਿਆਨੀ ਹਰਜੀਤ ਸਿੰਘ ਜੀ ਹਰਮਨ ਮਾਰਕੰਡੇ ਵਾਲੇ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ 20 ਤਾਰੀਖ ਦਿਨ ਐਤਵਾਰ ਵਾਲੇ ਦਿਨ ਸਵੇਰ ਨਿਤਨੇਮ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਜਸਵੰਤ ਸਿੰਘ ਜੀ ਦਾ ਕੀਰਤਨੀ ਜਥਾ ਸੰਗਤਾਂ ਨੂੰ ਕੀਰਤਨ ਸ੍ਰਵਨ ਕਰਵਾਉਣਗੇ ਅਤੇ

ਗੁਰਦਵਾਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਸਵੇਰੇ 10/30 ਵੱਜੇ ਤੋਂ 11/15 ਵੱਜੇ ਤੱਕ ਕੀਰਤਨ ਦੀ ਹਾਜਰੀ ਭਰਨਗੀਆ!

ਅਤੇ 11/15 ਤੋਂ 12/30 ਵੱਜੇ ਤੱਕ ਬੀਬੀ ਪਰਮਜੀਤ ਕੌਰ (ਪੰਮਾ ਭੈਣਜੀ )

ਬੀਬੀ ਕੌਲਾ ਜੀ ਭਲਾਈ ਕੇਂਦਰ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਉਣਗੇ! ਅਤੇ

12/30 ਵੱਜੇ ਤੋਂ 13/15 ਤੱਕ ਡਾਕਟਰ ਹਰਸਿੰਦਰ ਕੌਰ ਪਟਿਆਲੇ ਵਾਲੇ ਸੰਗਤਾਂ ਨਾਲ ਵਿਚਾਰ ਸਾਝੈ ਕਰਨਗੇ

ਦੁਪਹਿਰ 13/15 ਤੋਂ 13/30 ਵੱਜੇ ਤੱਕ ਅਰਦਾਸੀਆ ਸਿੰਘ ਭਾਈ ਨਿਸ਼ਾਨ ਸਿੰਘ ਜੀ

ਸਮਾਪਤੀ ਦੀ ਅਰਦਾਸ ਕਰਨਗੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ!ਅਤੇ

ਸ਼ਾਮ ਦੇ ਸਮਾਗਮ ਵਿੱਚ ਗਿਆਨੀ ਸੰਦੀਪ ਸਿੰਘ ਜੀ ਇਤਿਹਾਸ ਦੀ ਕਥਾ ਕਰਨਗੇ ਅਤੇ ਸੋਧਰ ਰਹਿਰਾਸ ਤੋ ਬਾਅਦ ਪੰਥ ਪ੍ਰਸਿੱਧ ਕੀਰਤਨੀਏ ਭਾਈ ਰਮਨਦੀਪ ਸਿੰਘ ਅਤੇ ਭਾਈ ਪਵਨਦੀਪ ਸਿੰਘ ਸਮਰਾਲੇ ਵਾਲਿਆਂ ਦਾ ਕੀਰਤਨੀ ਜਥਾ 7/15 ਤੋਂ 8/15 ਵਜੇ ਤੱਕ ਸੰਗਤਾਂ ਨੂੰ ਕੀਰਤਨ ਸ੍ਰਵਨ ਕਰਵਾਉਣਗੇ ਅਤੇ 8/15 ਤੋਂ 9/15 ਵਜੇ ਤੱਕ ਪ੍ਰਿੰਸੀਪਲ ਗਿਆਨੀ ਮਨਿੰਦਰ ਪਾਲ ਸਿੰਘ ਜੀ ਰੋਪੜ ਵਾਲੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੇ ਜੀਵਨ ਵਾਰੇ ਚਾਨਣਾ ਪਾਉਣਗੇ!

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾ ਨੂੰ ਬੇਨਤੀ ਕਰਦਿਆ ਕਿਹਾ ਕਿ ਸੰਗਤਾਂ ਤਿੰਨੈ ਦਿਨ ਹੁਮ ਹਮਾ ਕੇ ਗੁਰੂ ਘਰ ਆਉਣ ਅਤੇ ਆਪਣਾ ਜੀਵਨ ਸਫਲਾ ਕਰਨ!

ਮੀਟਿੰਗ ਵਿੱਚ ਸ਼ਾਮਲ ਹੋਏ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ