ਮੁੱਖ ਖ਼ਬਰਾਂਪੰਜਾਬ

ਮੁਕਤਸਰ ਪੁਲਿਸ ਵੱਲੋਂ ਇੰਟਰ-ਸਟੇਟ ਡਰੱਗ ਰੈਕੇਟ ਦਾ ਪਰਦਾਫਾਸ਼, 2.7 ਕਿਲੋਗ੍ਰਾਮ ਅਫੀਮ ਬਰਾਮਦ,2 ਮੁਲਜ਼ਮਾਂ ਨੂੰ ਕੀਤਾ ਕਾਬੂ 

ਨਿਊਜ਼ ਪੰਜਾਬ

17 ਅਪ੍ਰੈਲ 2025

ਸ੍ਰੀ ਮੁਕਤਸਰ ਸਾਹਿਬ ਦੀ ਹੱਦ ’ਚ ਐੱਸਪੀ ਡੀ ਤੇ ਡੀਐੱਸਪੀ ਡੀ ਦੀ ਨਿਗਰਾਨੀ ਹੇਠ ਇੱਕ ਖਾਸ ਇਨਪੁੱਟ ਦੀ ਬੁਨਿਆਦ ‘ਤੇ ਆਪ੍ਰੇਸ਼ਨ ਚਲਾਇਆ ਗਿਆ ਜਿਸ ’ਚ ਵਪਾਰਕ ਮਾਤਰਾ ’ਚ ਅਫੀਮ ਬਰਾਮਦ ਹੋਈ ਤੇ ਇੰਟਰ-ਸਟੇਟ ਡਰੱਗ ਰੈਕਟ ’ਚ ਸ਼ਾਮਲ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ’ਚ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮ ਸ਼ਗੁਨ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਜਵਾਹਰ ਵਾਲਾ ਰੋਡ ਪਿੰਡ ਖੱਪਿਆਂਵਾਲੀ ਸ੍ਰੀ ਮੁਕਤਸਰ ਸਾਹਿਬ ਤੇ ਸੰਦੀਪ ਕੁਮਾਰ ਉਰਫ਼ ਲੱਡੀ ਪੁੱਤਰ ਵਲੈਤੀ ਰਾਮ ਵਾਸੀ ਪਿੰਡ ਰੋੜਾਂਵਾਲੀ ਸ੍ਰੀ ਮੁਕਤਸਰ ਸਾਹਿਬ ਕੋਲੋਂ 2.7 ਕਿਲੋ ਅਫੀਮ ਤੇ ਇੱਕ ਟੋਯੋਟਾ ਕਰੋਲਾ ਕਾਰ (PB 61 E 1641) ਦੀ ਬਰਾਮਦਗੀ ਹੋਈ ਹੈ। ਉਕਤ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਮਾਮਲਾ ਹਾਲੇ ਜਾਂਚ ਅਧੀਨ ਹੈ ਜਿਸ ਤਹਿਤ ਪੂਰੇ ਸਪਲਾਈ ਜਾਲ ਦੀ ਪਛਾਣ ਤੇ ਡਰੱਗ ਨੈਟਵਰਕ ਦੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ।