ਮੁੱਖ ਖ਼ਬਰਾਂਪੰਜਾਬ

ਚੌਣ ਡਿਊਟੀ ਵਿੱਚ ਸ਼ਾਮਲ ਨਾਂ ਹੋਣ ਤੇ ਲੁਧਿਆਣਾ ਦੇ 6 ਅਧਿਆਪਕ ਮੁਅੱਤਲ

ਹਰਜੀਤ ਸਿੰਘ ਬਿੱਲੂ ਖੰਨਾ / ਲੁਧਿਆਣਾ, 16 ਅਪ੍ਰੈਲ –

ਚੋਣਕਾਰ ਰਜਿਸਟ੍ਰੇਸ਼ਨ ਅਫਸਰ,ਵਿਧਾਨ ਸਭਾ ਹਲਕਾ 064-ਲੁਧਿਆਣਾ (ਪੱਛਮੀ)-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਇੱਕ ਹੁਕਮ ਜਾਰੀ ਕਰਕੇ ਚੌਣ ਡਿਊਟੀ ਵਿੱਚ ਸ਼ਾਮਲ ਨਾਂ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ

ਜਾਰੀ ਪੱਤਰ ਵਿੱਚ ਕਿਹਾ ਹੈ ਕਿ ਲੁਧਿਆਣਾਜਿਮਨੀ ਚੋਣਾਂ 2025 (064 ਲੁਧਿਆਣਾ ਪੱਛਮੀ) ਦੇ ਮੱਦੇਨਜਰ ਇਸ ਚੋਣ ਹਲਕੇ ਵਿੱਚ ਹੇਠ ਅਨੁਸਾਰ ਕਰਮਚਾਰੀਆਂ ਦੀ ਬੀ.ਐਲ.ਓ ਡਿਉਟੀ ਇਸ ਦਫਤਰ ਦੇ ਪੱਤਰ ਨੰ: 10456 ਮਿਤੀ 12.04.2025 ਰਾਹੀਂ ਲਗਾਈ ਗਈ ਸੀ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਹਾਜਰੀ ਮਿਤੀ 15.04.2025 ਤੱਕ ਇਸ ਦਫਤਰ ਵਿਖੇ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਪਰੰਤੂ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੀ ਹਾਜਰੀ ਇਸ ਦਫਤਰ ਵਿਖੇ ਪੇਸ਼ ਨਹੀ ਕੀਤੀ ਗਈ। ਇਸ ਸੰਬਧ ਵਿੱਚ ਜਦੋਂ ਇਨ੍ਹਾਂ ਕਰਮਚਾਰੀਆਂ ਦੇ ਸਕੂਲ ਮੁੱਖੀ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਚੋਣ ਡਿਊਟੀ ਤੇ ਹਾਜਰ ਹੋਣ ਲਈ ਆਦੇਸ਼ ਕੀਤੇ ਜਾ ਚੁੱਕੇ ਹਨ। ਪਰੰਤੂ ਫਿਰ ਵੀ ਇਨ੍ਹਾਂ ਕਰਮਚਾਰੀਆਂ ਵੱਲੋਂ ਚੋਣ ਡਿਊਟੀ ਤੇ ਹਾਜਰ ਨਹੀ ਹੋਏ। ਜਿਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਚੋਣਾਂ ਦੇ ਕੰਮ ਅਤੇ ਨਿਮਨ ਹਸਤਾਖਰ ਦੇ ਹੁਕਮਾਂ ਦੀ ਪਰਵਾਹ ਨਹੀ ਕੀਤੀ ਜਾ ਰਹੀ। ਇਨ੍ਹਾਂ ਕਰਮਚਾਰੀਆਂ ਦੇ ਚੋਣ ਡਿਉਟੀ ਤੇ ਹਾਜਰ ਨਾ ਹੋਣ ਕਾਰਣ ਚੋਣਾਂ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ। ਇਸ ਲਈ ਇਨ੍ਹਾ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ।

ਮੁਅੱਤਲ ਅਧਿਆਪਕ 

ਉਮਾ ਸ਼ਰਮਾ

ਪ੍ਰਾਇਮਰੀ ਕਾਡਰ, ਜੀ.ਪੀ.ਐਸ. ਸੁਨੇਤ

ਗੁਰਵਿੰਦਰ ਕੌਰ

ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ, ਜੀਪੀਐਸ ਸੁਨੇਤ

ਜਸਪ੍ਰੀਤ

ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ, ਜੀਪੀਐਸ ਸੁਨੇਤ

ਸਰਬਜੀਤ ਕੌਰ

ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ, ਜੀਪੀਐਸ ਸੁਨੇਤ

ਹਰਦੀਪ ਕੌਰ

ਐਸੋਸੀਏਟ ਟੀਚਰ, ਜੀਪੀਐਸ ਸੁਨੇਤ

ਮਨਮਿੰਦਰ ਕੌਰ

ਐਸੋਸੀਏਟ ਟੀਚਰ, ਜੀਪੀਐਸ ਸੁਨੇਤ