ਪੰਜਾਬਤੁਹਾਡਾ ਸ਼ਹਿਰ

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਹੋਇਆ – ਕਵੀ ਦਰਬਾਰ ਦੀ ਪ੍ਰੰਪਰਾ ਨੂੰ ਪ੍ਰਫ਼ੁੱਲਤ ਕਰਨ ਦੀ ਲੋੜ – ਰਸ਼ਪਾਲ ਸਿੰਘ ਪਾਲ – ਕੁਲਵਿੰਦਰ ਸਿੰਘ ਬੈਨੀਪਾਲ

ਨਿਊਜ਼ ਪੰਜਾਬ

ਲੁਧਿਆਣਾ, 12 ਅਪ੍ਰੈਲ – ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਦੀਆ ਹੋਇਆ ਬੀਤੀ ਸਾਮ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਮਹਾਨ ਕਵੀ ਦਰਬਾਰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾ ਦੇ ਨਿਘੈ ਸਹਿਯੋਗ ਨਾਲ ਕਰਵਾਇਆ ਗਿਆ!

ਕਵੀ ਦਰਬਾਰ ਵਿੱਚ ਇਕੱਤਰ ਹੋਇਆ ਸੰਗਤਾਂ ਨੂੰ ਖਾਲਸਾ ਪੰਥ ਦੀ ਸਾਜਣਾ ਦੀ ਮਹੱਤਤਾ ਸਬੰਧੀ ਸੰਬੋਧਨ ਕਰਦਿਆਂ ਕੋਮਾਤਰੀ ਪੰਜਾਬੀ ਕਵੀ ਤੇ ਪੰਜਾਬ ਦੇ ਰਫੀ ਵਜੋ ਜਾਣੇ ਜਾਦੇ ਰਸ਼ਪਾਲ ਸਿੰਘ ਪਾਲ ਨੇ ਕਿਹਾ ਕਿ ਖਾਲਸਾ ਪੰਥ ਦੇ ਸਿਰਜਣਹਾਰ ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੈ ਜਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਉਥੇ ਆਪਣੀ ਕਲਮ ਰਾਹੀ ਨਵੀ ਸਮਾਜਿਕ ਕ੍ਰਾਂਤੀ ਲਿਆਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ, ਖਾਸ ਕਰਕੇ ਜਾਤ ਪਾਤ ਦਾ ਖ਼ਾਤਮਾ ਕਰਦੇ ਹੋਏ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਕ ਨਵੇਂ ਇਤਿਹਾਸ ਦੀ ਰਚਨਾ ਕੀਤੀ!ਉਨ੍ਹਾਂ ਕਿਹਾ ਕੀ ਦਸਮੇਸ ਪਿਤਾ ਵੱਲੋ ਬਖਸ਼ੀ ਇਤਿਹਾਸਕ ਕਵੀ ਕਰਵਾਉਣ ਦੀ ਪ੍ਰੰਪਰਾ ਨੂੰ ਮੰਜੂਦਾ ਸਮੇ ਅੰਦਰ ਹੋਰ ਪ੍ਰਫ਼ੁੱਲਤ ਕਰਨ ਦੀ ਲੋੜ ਹੈ!

ਰਸ਼ਪਾਲ ਸਿੰਘ ਪਾਲ ਨੂੰ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਰੇ ਕਵੀਆਂ ਦੀ ਸਲਾਘਾ ਕਰਦੀਆ ਕਿਹਾ ਕਿ ਸਾਰੇ ਕਵੀ ਪੰਜਾਬ ਦੇ ਮਹਾਨ ਕਵੀ ਹਨ ਗੁਰੂਦਵਾਰਾ ਸਾਹਿਬ ਦੀਆਂ ਸਾਰੀਆਂ ਕਮੇਟੀਆ ਨੂੰ ਇਹੋ ਜਿਹੈ ਉਪਰਾਲੇ ਕਰਨੇ ਚਾਹੀਦੇ ਹਨ!

ਕਵੀ ਦਰਬਾਰ ਵਿੱਚ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਕਵੀ ਰਸ਼ਪਾਲ ਸਿੰਘ ਪਾਲ, ਕਵੀ ਜਮੀਰ ਅਲੀ ਜਮੀਰ ਮਾਲੇਰਕੋਟਲਾ ਵਾਲੇ ਕਵੀ ਗੁਰਿੰਦਰ ਸਿੰਘ ਸ਼ੇਰਗਿੱਲ ਅਤੇ ਕਵਿਤਰੀ ਰੁਬੀਨਾ ਖਾਨ ਨੇ ਬੀਰ ਰਸ ਨਾਲ ਭਰਪੂਰ ਆਪਣੀਆ ਲਿਖੀਆਂ ਕਵਿਤਾਵਾਂ ਦੀ ਪੇਸਕਾਰੀ ਕੀਤੀ!

ਕਵੀ ਦਰਬਾਰ ਦੀ ਸਮਾਪਤੀ ਉਪਰੰਤ ਗੁਰਦੁਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਜੱਸ ਗਾਉਦਿਆ ਜੋ ਉਪਦੇਸ਼ ਤੇ ਸਿੱਖੀਆਵਾੱ ਸਾਨੂੰ ਦਿੱਤੀਆਂ ਸਨ, ਆਉ ਉਨ੍ਹਾਂ ਦੇ ਵੱਧ ਤੋ ਵੱਧ ਧਾਰਨੀ ਬਣੀਏ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਮੁਚੀ ਮਨੁਖਤਾ ਨੂੰ ਬਖਸੇ ਸਿਧਾਂਤਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਕੇ ਆਪਣਾ ਜੀਵਨ ਸਫਲਾ ਕਰੀਏ!

ਕਵੀ ਦਰਬਾਰ ਵਿੱਚ ਭਾਗ ਲੇਣ ਵਾਲੇ ਸਮੂਹ ਕਵੀਆ ਦਾ ਜੈਕਾਰੀਆ ਦੀ ਗੁੰਜ ਵਿੱਚ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕਿਤਾ ਗਿਆ!ਇਸ ਮੋਕੇ ਗੁਰੂਦਵਾਰਾ ਸਾਹਿਬ ਦੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਚੈਅਰਮੈਨ ਬਲਜੀਤ ਸਿੰਘ ਸੇਠੀ,ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਬਲਬੀਰ ਸਿੰਘ ਸਰਬਜੀਤ ਸਿੰਘ ਚੱਗਰ, ਜਗਮੋਹਨ ਸਿੰਘ, ਦਰਸ਼ਨ ਸਿੰਘ,ਰਜਿੰਦਰ ਸਿੰਘ ਭਾਟੀਆ, ਦਰਸਨ ਸਿੰਘ ਸੋਨਪਾਲ, ਵਿਰਨਜੀਤ ਸਿੰਘ ਸੋਨਪਾਲ, ਜਗਜੀਵਨ ਸਿੰਘ ਸੋਨਪਾਲ,  ਚਰਨਜੀਤ ਸਿੰਘ ਪਾਇਲ, ਮਨਜੀਤ ਸਿੰਘ ਪਾਇਲ,ਯਸਪਾਲ ਸਿੰਘ,ਡਾਕਟਰ ਪਰੇਮ ਸਿੰਘ ਚਾਵਲਾ,ਗੁਰਦੀਪ ਸਿੰਘ ਕਾਲੜਾ, ਸੋਹਨ ਸਿੰਘ, ਜੋਗਿੰਦਰ ਸਿੰਘ, ਉਕਾਰ ਸਿੰਘ, ਗੁਰਵਿੰਦਰ ਸਿੰਘ ਚਾਵਲਾ,ਹਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੋਜ਼ੂਦ ਸਨ

ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਪੰਥ ਪ੍ਰਸਿੱਧ ਕਵੀ ਰਛਪਾਲ ਸਿੰਘ ਜੀ ਪਾਲ, ਜਮੀਰ ਅਲੀ ਜਮੀਰ, ਗੁਰਿੰਦਰ ਸਿੰਘ ਸ਼ੇਰਗਿੱਲ, ਅਤੇ ਕਵਿਤਰੀ ਰੁਬੀਨਾ ਖਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਪਰਮਜੀਤ ਸਿੰਘ ਬੀਬੀ ਮਨਜੀਤ ਕੌਰ ਅਤੇ ਬੀਬੀ ਕੁਲਜੀਤ ਕੌਰ