ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

ਵੱਡੀ ਤਬਦੀਲੀ : ਅਮਰੀਕਾ ਨੇ ਬਾਹਰੋਂ ਆਉਣ ਵਾਲੀਆਂ ਕਈ ਵਸਤੂਆਂ ਤੇ ਟੈਕਸ ਤੋਂ ਰਾਹਤ ਦਿੱਤੀ – ਲਿਸਟ ਜਾਰੀ 

ਵਾਸ਼ਿੰਗਟਨ, 12 ਅਪਰੈਲ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੂਜੇ ਦੇਸ਼ਾਂ ਤੋਂ ਸਪਲਾਈ ਹੁੰਦੀਆਂ ਇਲੈਕਟਰਾਨਿਕਸ ਵਸਤਾਂ ‘ਤੇ ਲੱਗਣ ਵਾਲੇ ਟੈਕਸ ਤੋਂ ਰਾਹਤ ਦੇ ਦਿੱਤੀ ਹੈ।ਅਮਰੀਕਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਇਸ ਨਾਲ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਰਟਫੋਨ ਤੇ ਹੋਰ ਵਸਤਾਂ ਨੂੰ ਵੀ ਰਾਹਤ ਮਿਲੇਗੀ।

ਇਹ ਫੈਸਲਾ ਅਜਿਹੇ ਵੇਲੇ ਕੀਤਾ ਗਿਆ ਹੈ ਜਦੋਂ ਅਮਰੀਕਾ ਨੇ ਇਕ ਦਿਨ ਪਹਿਲਾਂ ਹੀ ਚੀਨ ‘ਤੇ ਟੈਕਸ ਵਧਾ ਕੇ 145 ਫੀਸਦੀ ਕਰ ਦਿੱਤਾ ਸੀ। ਇਸ ਟੈਕਸ ਵਿਚ ਸਮਾਰਟਫ਼ੋਨ, ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕਸ ਵਸਤਾਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿਚ ਸੈਮੀਕੰਡਕਟਰ, ਸੋਲਰ ਸੇਲ ਤੇ ਮੈਮੋਰੀ ਕਾਰਡ ਆਦਿ ਵੀ ਸ਼ਾਮਲ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਟੈਰਿਫ ਕੋਡਾਂ ਦੀ ਇੱਕ ਸੂਚੀ ਪ੍ਰਕਾਸ਼ਤ ਕੀਤੀ ਹੈ ਜਿਨ੍ਹਾਂ ਨੂੰ ਡਿਊਟੀਆਂ ਤੋਂ ਬਾਹਰ ਰੱਖਿਆ ਜਾਵੇਗਾ। ਇਹ ਛੋਟਾਂ 5 ਅਪ੍ਰੈਲ ਨੂੰ ਸਵੇਰੇ 12:01 ਵਜੇ ਤੋਂ ਪਹਿਲਾਂ ਲਾਗੂ ਹੋਣਗੀਆਂ।