ਮੁੱਖ ਖ਼ਬਰਾਂਪੰਜਾਬ

90 ਦਿਨਾਂ ਬਾਅਦ ਮੁੜ ਤੋਂ ਸੁਖਬੀਰ ਬਾਦਲ ਬਣੇ ਸ਼੍ਰੋਮਣੀ ਅਕਾਲੀ ਦਲ ‘ਪ੍ਰਧਾਨ ਸਾਬ੍ਹ

ਨਿਊਜ਼ ਪੰਜਾਬ

12 ਅਪ੍ਰੈਲ 2025

ਸ਼੍ਰੋਮਣੀ ਅਕਾਲੀ ਦਲ ਦੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਇਕੱਤਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ  ਨੂੰ ਅੱਜ ਸ਼ਨੀਵਾਰ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। ਇਹ ਮੀਟਿੰਗ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰ ਹਾਲ ਵਿੱਚ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸੁਖਬੀਰ ਬਾਦਲ ਨੇ ਨਾਂਅ ਉੱਤੇ ਮੋਹਰ ਲਾਈ ਗਈ।

ਇਸ ਚੋਣ ਲਈ ਕਿਸੇ ਨੇ ਵੀ ਬਾਦਲ ਦੇ ਖ਼ਿਲਾਫ਼ ਆਪਣਾ ਨਾਮ ਪ੍ਰਸਤਾਵਿਤ ਨਹੀਂ ਕੀਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਰਬਸੰਮਤੀ ਨਾਲ ਮੁਖੀ ਚੁਣਿਆ ਗਿਆ। ਅਕਾਲੀ ਆਗੂ ਅਤੇ ਇਨ੍ਹਾਂ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਗੁਲਜ਼ਾਰ ਸਿੰਘ ਰਣੀਕੇ ਨੇ ਮੀਟਿੰਗ ਦੌਰਾਨ ਬਾਦਲ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ।