ਫਰੀਦਕੋਟ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਨੂੰ ਗੋਲੀ ਮਾਰੀ, 5 ਤੋਂ 6 ਗੋਲੀਆਂ ਚਲਾਈਆਂ
ਨਿਊਜ਼ ਪੰਜਾਬ
12 ਅਪ੍ਰੈਲ 2025
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਹਿਲੂ ਵਾਲਾ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਕ ਸਰਪੰਚ ਨੂੰ ਗੋਲੀ ਮਾਰ ਦਿੱਤੀ ਗਈ ਹੈ,ਪਿੰਡ ਦੇ ਇੱਕ ਆਦਮੀ ਨੇ 5 ਤੋਂ 6 ਗੋਲੀਆਂ ਚਲਾਈਆਂ। ਸਰਪੰਚ ਜਸਵੰਤ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਹੈ। ਸਰਪੰਚ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਲਿਆਂਦਾ ਗਿਆ ਹੈ। ਦੋਸ਼ੀ ਦਾ ਨਾਮ ਸੁਖਵੰਤ ਸਿੰਘ ਹੈ ਜਿਸਨੇ ਸਰਪੰਚ ਦੇ ਘਰੋਂ ਬਾਹਰ ਆਉਂਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਜ਼ਿਲ੍ਹੇ ਦੇ ਪਿੰਡ ਪਹਿਲੂ ਵਾਲਾ ਵਿੱਚ ਸ਼ਨੀਵਾਰ ਸਵੇਰੇ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਕ ਸਰਪੰਚ ਨੂੰ ਉਸਦੇ ਘਰ ਦੇ ਬਾਹਰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੇਲੇ ਜ਼ਖਮੀ ਸਰਪੰਚ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿਖੇ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਪਿੰਡ ਪਹਿਲੂਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜਸਵੰਤ ਸਿੰਘ ਆਪਣੇ ਘਰ ਮੌਜੂਦ ਸਨ। ਇਸੇ ਦੌਰਾਨ, ਕਿਸੇ ਨੇ ਘਰ ਦੇ ਬਾਹਰ ਹਾਰਨ ਵਜਾਇਆ ਅਤੇ ਸਰਪੰਚ ਇਹ ਦੇਖਣ ਲਈ ਬਾਹਰ ਆਇਆ ਕਿ ਬਾਹਰ ਕੌਣ ਹੈ। ਪਰ ਜਿਵੇਂ ਹੀ ਉਹ ਘਰੋਂ ਬਾਹਰ ਆਇਆ, ਘਰ ਦੇ ਬਾਹਰ ਬਾਈਕ ‘ਤੇ ਖੜ੍ਹੇ ਦੋ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।