ਕੋਰੋਨਾ ਵਾਇਰਸ ਨੂੰ ਰੋਕਣ ਲਈ ਹੋਮਿਓਪੈਥੀ ਦਵਾਈ ਕਾਰਗਰ

ਨਵੀਂ ਦਿੱਲੀ, 29 ਜਨਵਰੀ (ਏਜੰਸੀਆਂ)-ਚੀਨ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਆਯੁਸ਼ ਮੰਤਰਾਲੇ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹੋਮਿਉਪੈਥੀ ਅਤੇ ਯੂਨਾਨੀ ਦਵਾਈਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਫ਼ੀ ਕਾਰਗਰ ਸਾਬਤ ਹੋ ਸਕਦੀਆਂ ਹਨ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਆਯੁਸ਼ ਮੰਤਰਾਲੇ ਤਹਿਤ ਆਉਣ ਵਾਲੇ ਕੇਂਦਰੀ ਹੋਮਿਉਪੈਥੀ ਖੋਜ ਪ੍ਰੀਸ਼ਦ (ਸੀ.ਸੀ.ਆਰ.ਐਚ.) ਦੇ ਵਿਗਿਆਨਕ ਸਲਾਹਕਾਰ ਬੋਰਡ ਦੀ ਬੀਤੇ ਦਿਨ ਹੋਈ ਇਕ ਮੀਟਿੰਗ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਬੈਠਕ ‘ਚ ਹੋਮਿਉਪੈਥੀ ਰਾਹੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਰੀਕਿਆਂ ਅਤੇ ਉਪਾਵਾਂ ‘ਤੇ ਚਰਚਾ ਕੀਤੀ ਗਈ। ਮੰਤਰਾਲੇ ਨੇ ਇਹ ਵੀ ਸਿਫ਼ਾਰਿਸ਼ ਕੀਤੀ ਕਿ ਵਾਇਰਸ ਖ਼ਿਲਾਫ਼ ਰੋਗ ਨਿਰੋਧਕ ਦਵਾਈ ਦੇ ਰੂਪ ‘ਚ ਹੋਮਿਓਪੈਥਿਕ ਦਵਾ ‘ਆਰਸੈਨਿਕਮ ਐਲਬਮ 30’ ਨੂੰ ਰੋਜ਼ਾਨਾ 3 ਦਿਨਾਂ ਤੱਕ ਖਾਲੀ ਪੇਟ ਲਿਆ ਜਾ ਸਕਦਾ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਫਿਰ ਵੀ ਰਹਿੰਦਾ ਹੈ ਤਾਂ ਇਸ ਦਵਾਈ ਨੂੰ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਮੁਕਤਿੰਦਰ ਸਿੰਘ ਨੇ ਦਸਿਆ ਕਿ ਆਰਸੈਨਿਕ ਤੋਂ ਇਲਾਵਾ ਰਸ ਟੋਕਸ, ਜਲਸੇਮਿਉਮ ਅਤੇ ਇੰਫਲੁਨਜ਼ਿੰਮ ਵੀ ਸਹਾਈ ਦਵਾਈਆਂ ਹਨ I