ਕੋਰੋਨਾ ਵਾਇਰਸ ਦਾ ਡਰ ਹੁਣ ਭਾਰਤ ਤੇ ਵੀ ਛਾਇਆ
ਨਵੀ ਦਿੱਲੀ 28 ਜਨਵਰੀ (News Punjab) ਚੀਨ ਵਿੱਚ ਫੈਲਿਆ ਕੋਰੋਨਾ ਵਾਇਰਸ ਦੁਨੀਆਂ ਦੇ ਦੂਜੇ ਦੇਸ਼ਾਂ ਵਿੱਚ ਪੁੱਜਣਾ ਸ਼ੁਰੂ ਹੋ ਗਿਆ ਅਮਰੀਕਾ ਕੈਨੇਡਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਨ ਤੋਂ ਵਰਜਿਆ ਹੈ ਚੀਨ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 103 ਤੇ ਪੁੱਜ ਗਈ ਹੈ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਮਰੀਜਾਂ ਦੀ ਗਿਣਤੀ 4500 ਤੋਂ ਵੱਧ ਚੁੱਕੀ ਹੈ
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਮਿਲਣ ਤੇ ਹਵਾਈ ਅੱਡਿਆਂ ਤੇ ਚੌਕਸੀ ਵਧਾ ਦਿਤੀ ਗਈ ਹੈ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਸਿਹਤ ਵਿਭਾਗ ਵਲੋਂ ਸਰੀਰਕ ਜਾਚ ਕੀਤੀ ਜਾ ਰਹੀ ਹੈ ਥਰਮਲ ਸਕਰੀਨਿੰਗ ਰਾਹੀਂ ਯਾਤਰੀਆਂ ਨੂੰ ਚੈਕ ਕੀਤਾ ਜਾ ਰਿਹਾ ਹੈ ਹੁਣ ਤੱਕ ਪੰਜਾਬ ਵਿੱਚ ਇਕ ਸ਼ੱਕੀ ਮਰੀਜ ਪੀ. ਜੀ. ਆਈ. ਚੰਡੀਗ੍ਹੜ ਵਿੱਚ ਦਾਖਿਲ ਕੀਤਾ ਗਿਆ ਹੈ ਜਦੋ ਕਿ ਰਾਮ ਮਨੋਹਰ ਲੋਹੀਆਂ ਹਸਪਤਾਲ ਦਿੱਲ੍ਹੀ ਵਿੱਚ ਤਿੰਨ ਸ਼ੱਕੀ ਕੇਸ ਮਿਲੇ ਹਨ ਤਿੰਨਾਂ ਮਰੀਜਾਂ ਨੂੰ ਇੱਕ ਵਿਸ਼ੇਸ਼ ਵਾਰਡ ਵਿੱਚ ਰੱਖਿਆ ਗਿਆ ਹੈ