ਵਕਫ਼ ਐਕਟ ਨੂੰ ਲੈ ਕੇ ਪੱਛਮੀ ਬੰਗਾਲ’ ਚ ਹਿੰਸਾ, ਪ੍ਰਦਰਸ਼ਨਕਾਰੀਆ ਨੇ ਪੁਲਿਸ ‘ਤੇ ਕੀਤੀ ਪੱਥਰਬਾਜ਼ੀ
ਨਿਊਜ਼ ਪੰਜਾਬ
9 ਅਪ੍ਰੈਲ 2025
ਵਕਫ਼ ਐਕਟ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਹਫੜਾ-ਦਫੜੀ ਮਚੀ ਹੋਈ ਹੈ। ਅੱਗਜ਼ਨੀ, ਪੱਥਰਬਾਜ਼ੀ ਅਤੇ ਹਿੰਸਾ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਹਿੰਸਕ ਬਣਾ ਦਿੱਤਾ। ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਮੁਸਲਿਮ ਬਹੁਲ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਵਕਫ਼ (ਸੋਧ) ਐਕਟ ਦੇ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਗਈ ਅਤੇ ਉਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਕਈ ਥਾਵਾਂ ‘ਤੇ ਵੱਡੇ ਪੱਧਰ ‘ਤੇ ਅੱਗਜ਼ਨੀ ਹੋਈ। ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਹੁਣ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਲਾਕੇ ਵਿੱਚ ਧਾਰਾ 144, ਯਾਨੀ ਨਵੇਂ ਕਾਨੂੰਨ ਦੀ ਧਾਰਾ 163, ਲਾਗੂ ਕਰ ਦਿੱਤੀ ਗਈ ਹੈ।