ਆਟੋ ਪਾਰਟਸ ਮੈਨੂਫੈਕਚਰਸ ਐਸੋਸੀਏਸਨ (ਇੰਡੀਆ) ਨੇ ਅਮਰੀਕਾ ਵਲੋਂ ਲਗਾਏ ਟੈਰਿਫ ਤੇ ਚਿੰਤਾ ਪ੍ਰਗਟਾਈ – ਗੁਰਪ੍ਰਗਟ ਸਿੰਘ ਕਾਹਲੋਂ
ਨਿਊਜ਼ ਪੰਜਾਬ
ਲੁਧਿਆਣਾ, 8 ਅਪ੍ਰੈਲ : ਆਟੋ ਪਾਰਟਸ ਮੈਨੂਫੈਕਚਰਸ ਐਸੋਸੀਏਸਨ (ਇੰਡੀਆ) ਨੇ ਅਮਰੀਕਾ ਵਲੋਂ ਲਗਾਏ ਟੈਰਿਫ ਤੇ ਚਿੰਤਾ ਪ੍ਰਗਟ ਕੀਤੀ ਹੈ,
ਆਟੋ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਪ੍ਰਗਟ ਸਿੰਘ ਕਾਹਲੋਂ ਨੇ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਇਲ ਟਰੰਪ ਵਲੋਂ ਵਾਧੂ ਅਯਾਤ ਟੈਰਿਫ ਲਗਾਉਂਣ ਤੇ ਚਿੰਤਾ ਦਾ ਪਰਗਟਾਵਾ ਕੀਤਾ ਗਿਆ ਹੈ,
ਭਾਰਤੀ ਵਸਤੂਆ ਤੇ 26 ਪ੍ਰਤੀਸਤ ਵਾਧੂ ਡਿਊਟੀ ਨਿਰਯਾਤ ਡਿਊਟੀ ਨਾਲ ਐਕਸਪੋਟ ਹੋਣ ਵਾਲੀਆ ਵਸਤੂਆਂ ਤੇ ਭੈੜਾ ਅਸਰ ਪਵੇਗਾ ਅਤੇ ਇਹ ਇਸ ਸ਼੍ਰੇਣੀ ਲਈ ਭਾਰਤੀ ਨਿਰਯਾਤ ਨੂੰ ਪ੍ਰਭਾਵਤ ਕਰੇਗਾ,
ਅਮਰੀਕਾ ਦੇ ਉੱਚ ਟੈਰਿਫ ਦੇ ਪ੍ਰਭਾਵ ਕਾਰਨ ਭਾਰਤ ਨੂੰ ਚੀਨ ਅਤੇ ਹੋਰ ਦੇਸਾ ਤੋਂ ਡੰਪਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਭਾਰਤ ਸਰਕਾਰ ਨੂੰ ਚੀਨ ਅਤੇ ਹੋਰ ਦੇਸ਼ਾ ਦੇ ਆਯਾਤ ਤੇ ਸੁਰੱਖਿਆ ਡਿਊਟੀ ਤੇ ਵਿਚਾਰ ਕਰਨਾ ਚਾਹੀਦਾ ਹੈ ,
ਸ. ਦਲਜੀਤ ਸਿੰਘ ਜਨਰਲ ਸਕੱਤਰ, ਸ਼੍ਰ. ਸੋਹਣ ਸਿੰਘ ਫਾਈਨੈਂਸ ਸੈਕਟਰੀ, ਸ਼. ਅਮੀਰ ਸਿੰਘ ਵੀ ਮੌਜੂਦ ਸਨ