ਭਾਈ ਹਰਦੀਪਕ ਸਿੰਘ ਖਾਲਸਾ ਬਣੇ ਖਾਲਸਾ ਦੀਵਾਨ ਗੁ .ਸਿੰਘ ਸਭਾ ਬਠਿੰਡਾ ਦੇ ਮੁੱਖ ਸੇਵਾਦਾਰ
ਨਿਊਜ਼ ਪੰਜਾਬ
ਬਠਿੰਡਾ,31 ਮਾਰਚ 2025
ਬਠਿੰਡਾ ਵਿੱਚ 30 ਮਾਰਚ ਗੁਰਦੁਆਰਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਲਈ ਹੋਈ ਚੋਣ ਅਮਨ ਅਮਾਣ ਨਾਲ ਪੂਰੀ ਹੋ ਗਈ ਹੈ , ਜਿਸ ਚ ਭਾਈ ਹਰਦੀਪਕ ਸਿੰਘ ਖਾਲਸਾ ਨੂੰ 5083 ਵੋਟਾਂ ਪਈਆਂ ਹਨ ਜਦ ਕਿ ਦੂਜੇ ਨੰਬਰ ਤੇ ਰਹਿਣ ਵਾਲੇ ਰਜਿੰਦਰ ਸਿੰਘ ਸਿੱਧੂ ਨੂੰ 2997 ਵੋਟਾਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਹਰਸੁੱਖਜਿੰਦਰ ਪਾਲ ਸਿੰਘ ਨੂੰ 81 ਵੋਟਾਂ ,ਬਿਸ਼ਨ ਸਿੰਘ ਨੂੰ 79 ਵੋਟਾਂ, ਲਖਵਿੰਦਰ ਸਿੰਘ ਨੂੰ 12 ਵੋਟਾਂ , ਸਰੂਪ ਸਿੰਘ ਨੂੰ 9 ਵੋਟਾਂ ਲਲਿਤ ਸਿੰਘ ਨੂੰ 7 ਵੋਟਾਂ ਤੇ ਨੋਟਾਂ ਨੂੰ 9 ਵੋਟਾਂ ਪਈਆਂ ਜਦ ਕਿ 304 ਵੋਟਾਂ ਰੱਦ ਹੋਈਆਂ ਹਨ।ਕੁੱਲ ਵੋਟਾਂ 11144 ਵਿੱਚੋ 8581 ਪੋਲ ਹੋਈਆਂ।
ਵੋਟਾਂ ਦੀ ਗਿਣਤੀ ਤੋਂ ਬਾਅਦ ਤਹਿਸੀਲਦਾਰ ਰਿਟਰਨਿੰਗ ਅਫਸਰ ਵੱਲੋਂ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਖਾਲਸਾ ਨੂੰ ਜਿੱਤਦਾ ਸਰਟੀਫਿਕੇਟ ਜਾਰੀ ਕੀਤਾ ।
ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਦੇ ਆਗੂਆਂ ਤੇ ਸਮਰਥਕਾਂ ਵੱਲੋਂ ਖਾਲਸਾ ਸਕੂਲ ਤੋਂ ਜੇਤੂ ਮਾਰਚ ਬਾਜ਼ਾਰਾਂ ‘ਚ ਕੱਢਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ।