ਲੁਧਿਆਣਾਪੰਜਾਬ

ਪ੍ਰਸਿੱਧ ਪੱਤਰਕਾਰ ਅਤੇ ਸਮਾਜ ਸੇਵਕ ਸੁਰਜੀਤ ਭਗਤ ਨਹੀਂ ਰਹੇ – ਅੰਤਿਮ ਸਸਕਾਰ ਸੋਮਵਾਰ ਨੂੰ ਹੋਵੇਗਾ 

ਨਿਊਜ਼ ਪੰਜਾਬ

ਲੁਧਿਆਣਾ, 30 ਮਾਰਚ – ਪ੍ਰਸਿੱਧ ਪੱਤਰਕਾਰ ਅਤੇ ਉੱਘੇ ਸਮਾਜ ਸੇਵਕ ਸ੍ਰ. ਸੁਰਜੀਤ ਸਿੰਘ ਭਗਤ ਮਿਤੀ 29 ਮਾਰਚ 2025, ਦਿਨ ਸ਼ਨੀਵਾਰ ਸ਼ਾਮ ਨੂੰ ਇਸ ਫਾਨੀ ਦੁਨੀਆਂ ਤੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਉਹਨਾਂ ਦਾ ਸਸਕਾਰ 31 ਮਾਰਚ 2025, ਦਿਨ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ ਵਿਖੇ ਦੁਪਿਹਰ 12-00 ਵਜੇ ਹੋਵੇਗਾ ।

ਸ੍ਰ. ਸੁਰਜੀਤ ਸਿੰਘ ਭਗਤ ਦੇ ਅਕਾਲ ਚਲਾਣੇ ਤੇ ਪੱਤਰਕਾਰ ਭਾਈਚਾਰੇ ਵੱਲੋਂ ਅਫ਼ਸੋਸ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।