ਮੁੱਖ ਖ਼ਬਰਾਂਭਾਰਤ

ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਏ ਇੱਕ ਮੁਕਾਬਲੇ ਦੌਰਾਨ: 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ,DSP ਵੀ ਹੋਏ ਜ਼ਖ਼ਮੀ

ਨਿਊਜ਼ ਪੰਜਾਬ

ਜੰਮੂ-ਕਸ਼ਮੀਰ:28 ਮਾਰਚ 2025

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ਵਿੱਚ ਵੀਰਵਾਰ ਨੂੰ ਪੂਰਾ ਦਿਨ ਚੱਲੀ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ। ਹਾਲਾਂਕਿ, ਐਨਕਾਊਂਟਰ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ (SOG) ਦੇ ਤਿੰਨ ਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ

ਸ਼ਹੀਦ ਹੋਏ ਤਿੰਨ ਜਵਾਨਾਂ ਦੇ ਨਾਮ ਤਾਰਿਕ ਅਹਿਮਦ, ਜਸਵੰਤ ਸਿੰਘ, ਅਤੇ ਬਲਵਿੰਦਰ ਸਿੰਘ ਹਨ। ਉਨ੍ਹਾਂ ਨੂੰ ਜੰਮੂ ਮੈਡੀਕਲ ਕਾਲਜ (JMC) ਰੈਫਰ ਕੀਤਾ ਗਿਆ ਸੀ। SOG ਦੇ ਇਨ੍ਹਾਂ ਜਵਾਨਾਂ ਨੂੰ ਪੇਟ ਵਿੱਚ ਗੋਲੀ ਲੱਗੀ ਸੀ।ਐਨਕਾਊਂਟਰ ਦੌਰਾਨ ਜ਼ਖਮੀ ਹੋਏ ਡਿਪਟੀ ਐਸਪੀ ਧੀਰਜ ਸਿੰਘ ਸਮੇਤ ਹੋਰ ਜ਼ਖਮੀਆਂ ਨੂੰ ਉਧਮਪੁਰ ਭੇਜਿਆ ਗਿਆ ਹੈ। ਸੁਰੱਖਿਆ ਬਲਾਂ ਮੁਤਾਬਕ, ਕਠੂਆ ਜ਼ਿਲ੍ਹੇ ਦੇ ਰਾਜਬਾਗ ‘ਚ ਵੀਰਵਾਰ ਸਵੇਰੇ ਲਗਭਗ 8 ਵਜੇ ਗੋਲੀਬਾਰੀ ਸ਼ੁਰੂ ਹੋਈ।