ਲੁਧਿਆਣਾ ਦੀ ਇੱਕ ਟਾਇਰ ਫੈਕਟਰੀ ਦਾ ਮੈਨੇਜਰ ਪਰਿਵਾਰ ਦੇ 2 ਮੈਂਬਰਾਂ ਸਮੇਤ ਕੋਰੋਨਾ ਦੀ ਲਪੇਟ ਵਿੱਚ ਆਇਆ

ਨਿਊਜ਼ ਪੰਜਾਬ

ਲੁਧਿਆਣਾ, 10 ਮਈ -ਇਥੋਂ ਦੀ ਇਕ ਟਾਇਰ  ਫੈਕਟਰੀ ਦੇ  ਮੈਨੇਜਰ ,ਉਸ ਦੀ ਪਤਨੀ ਅਤੇ 22 ਸਾਲ ਦਾ ਇੱਕ ਬੇਟਾ ਜਾਂਚ ਦੌਰਾਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ | ਜਦਕਿ ਪੀੜਤ ਮੈਨੇਜਰ ਦੇ ਦੂਜੇ ਬੇਟੇ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਰਿਪੋਰਟ ਤੋਂ ਬਾਅਦ ਪੁਲਿਸ ਨੇ ਇਲਾਕਾ ਹਿਮੰਤ ਸਿੰਘ ਨਗਰ ਦੇ ਬੀ ਬਲਾਕ ਨੂੰ ਆਵਾਜਾਈ ਲਈ ਹਾਲ ਦੀ ਘੜੀ ਬੰਦ ਕਰ ਦਿੱਤਾ ਹੈ ਅਤੇ ਡਾਕਟਰੀ ਟੀਮਾਂ ਇਲਾਕੇ ਵਿਚ ਪਹੁੰਚ ਗਈਆਂ ਹਨ | ਮੌਕੇ ਤੇ ਪੁਜੇ ਅਧਿਕਾਰੀਆਂ ਅਨੁਸਾਰ ਲੁਧਿਆਣਾ ਦੀ ਟਾਇਰ ਫੈਕਟਰੀ ਵਿਚ ਪਹਿਲਾਂ ਇੱਕ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਇਆ ਸੀ ਉਸ ਤੋਂ ਬਾਅਦ ਕੰਪਨੀ ਦਾ ਮੈਨੇਜਰ ਅਤੇ ਉਸ ਦਾ ਪਰਿਵਾਰ ਮਹਾਂਮਾਰੀ ਦੀ ਲਪੇਟ ਵਿਚ ਆ ਗਏ |ਟਾਇਰ ਫੈਕਟਰੀ ਵਿੱਚ ਇੱਕ ਮੁਲਾਜ਼ਮ ਦੇ ਕੋਰੋਨਾ ਪੋਜ਼ੀਟਿਵ ਹੋਣ ਤੋਂ ਬਾਅਦ ਕੰਪਨੀ ਦੇ ਬਾਕੀ ਦੇ ਇਮਲਾਈਜ਼ ਦੇ ਟੈਸਟ ਡਾਕਟਰੀ ਟੀਮਾਂ ਵਲੋਂ ਲਏ ਗਏ ਸਨ ਜਿਸ ਤੋਂ ਬਾਅਦ ਇਹ ਰਿਪੋਰਟਾਂ ਆਈਆਂ, ਸੂਤਰਾਂ ਅਨੁਸਾਰ ਉਕਤ ਵਿਅਕਤੀ ਵਿੱਚ ਪਹਿਲਾਂ ਕੋਈ ਲੱਛਣ ਨਜ਼ਰ ਨਹੀਂ ਆਏ ਸਨ | ਰਿਪੋਰਟ ਆਉਣ ਤੇ ਹੀ ਕੋਰੋਨਾ ਪੋਜ਼ੀਟਿਵ ਹੋਣ ਦਾ ਪਤਾ ਲੱਗਾ |