ਲੁਧਿਆਣਾ

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਅਤੇ ਗਲਤ ਵੋਟਾਂ ਕਟਵਾਉਣ ਲਈ ਮਿਥੀ ਤਰੀਕ ਤੱਕ ਸੁਚੇਤਤਾ ਨਾਲ ਕਾਰਜਸ਼ੀਲ ਹੋਵੋ – ਭਾਈ ਰਣਜੀਤ ਸਿੰਘ 

ਆਲਮਗੀਰ ‘ਚ ਪੰਥਕ ਅਕਾਲੀ ਲਹਿਰ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਜਾਗ੍ਰਤੀ ਕਰਦਾ ਪੰਥਕ ਇਕੱਠ ਕੀਤਾ

ਨਿਊਜ਼ ਪੰਜਾਬ

ਆਲਮਗੀਰ 28 ਫਰਵਰੀ – ਅੱਜ ਇਤਿਹਾਸਕ ਪਿੰਡ ਆਲਮਗੀਰ ਦੇ ਬਾਬਾ ਡੇਰਾ ਸਥਾਨ ਤੇ ਪੰਥਕ ਅਕਾਲੀ ਲਹਿਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਅਤੇ ਵੋਟਰਾਂ ਸਬੰਧੀ ਜਾਗ੍ਰਤੀ ਲਿਆਉਣ ਲਈ ਪੰਥਕ ਇਕੱਠ ਕੀਤਾ ਗਿਆ,

ਉਚੇਚੇ ਤੌਰ ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਸ਼੍ਰੋਮਣੀ ਕਮੇਟੀ ਤੇ ਰਸੂਖਦਾਰ ਸਿਆਸੀ ਪ੍ਰਵਾਰ ਦੀ ਪਕੜ ਕਾਰਣ ਬਣੇ ਅਜੋਕੇ ਨਿਰਾਸ਼ਾਜਨਕ ਹਾਲਾਤ, ਪੰਚ ਪ੍ਰਧਾਨੀ ਪ੍ਰੰਪਰਾ ਨੂੰ ਛੱਡ ਨਿੱਜ ਪੁਸਤੀ ਦੇ ਵਧੇ ਬੋਲਬਾਲੇ, ਕਥਨੀ ‘ਚ ਕਰਨੀ ਰੂਪੀ ਪ੍ਰਾਣਾ ਦਾ ਸੰਚਾਰ ਕਰਕੇ ਆਲੇ ਦੁਆਲੇ ਚੇਤਨਾ ਦਾ ਅਲੌਕਿਕ ਮੰਡਲ ਸਿਰਜਣ ਤੇ ਸਿੱਖੀ ਦੇ ਪਰਚਮ ਨੂੰ ਸਾਕਾਰ ਕਰਨ ਤੇ ਜੋਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ‘ਚ ਬਦਲਾਅ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਲਈ ਸਹੀ ਵੋਟਰਾਂ ਦੀਆਂ ਵੋਟਾਂ ਬਣਾਉਣ ਅਤੇ ਗਲਤ ਵੋਟਾਂ ਕਟਵਾਉਣ ਲਈ ਮਿਥੀ ਤਰੀਕ ਤੱਕ ਵੱਧ ਤੋਂ ਵੱਧ ਸੁਚੇਤਤਾ ਨਾਲ ਕਾਰਜਸ਼ੀਲ ਹੋਣ ਲਈ ਪ੍ਰੇਰਿਆ।

ਭਾਈ ਗੁਰਸੇਵਕ ਸਿੰਘ ਘਵੱਦੀ ਦੀ ਸਟੇਜ ਸੰਚਾਲਨ ‘ਚ ਸ: ਅੰਮ੍ਰਿਤਪਾਲ ਸਿੰਘ ਘਲੋਟੀ, ਜਗਰੂਪ ਸਿੰਘ ਜਰਖੜ ਅਤੇ ਸੁ: ਜਸਵੰਤ ਸਿੰਘ ਮੁਕੰਦਪੁਰ ਨੇ ਵੀ ਅਪੋ ਅਪਣੇ ਵਿਚਾਰ ਸਾਂਝੇ ਕੀਤੇ। ਪਿੰਡ ਆਲਮਗੀਰ ਅਤੇ ਇਲਾਕਾ ਨਿਵਾਸੀਆਂ ਵਲੋਂ ਭਾਈ ਰਣਜੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਚਰਨ ਸਿੰਘ ਚੱਕੀ ਵਾਲਾ, ਕਰਨਜੋਤ ਸਿੰਘ ਸਰਪੰਚ, ਜੱਥੇ: ਭਰਪੂਰ ਸਿੰਘ ਧਾਂਦਰਾ, ਹਰਪਾਲ ਸਿੰਘ ਬਿਜਲੀਪੁਰ, ਕੁਲਵੰਤ ਸਿੰਘ ਆਲਮਗੀਰ, ਮਾਸਟਰ ਸੁਰਜੀਤ ਸਿੰਘ ਆਲਮਗੀਰ, ਮਲਕੀਤ ਸਿੰਘ ਅੜਤੀਆ, ਜਗਦੀਪ ਸਿੰਘ ਸਾਬਕਾ ਸਰਪੰਚ, ਪ੍ਰੋ: ਰਣਜੀਤ ਸਿੰਘ, ਰਾਮਆਸਰਾ ਸਿੰਘ ਪੰਚ, ਨਾਮਦੇਵ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ ਢੀਂਡਸਾ, ਰੁਪਿੰਦਰ ਸਿੰਘ ਟੋਨੀ ਨੰਬਰਦਾਰ, ਰਣਵੀਰ ਸਿੰਘ ਮੁਕੰਦਪੁਰ, ਹਰਮਿੰਦਰ ਸਿੰਘ ਪ੍ਰਧਾਨ ਸਰਪੰਚ ਭੱਟਾ, ਪਰਮਦੀਪ ਸਿੰਘ ਪੰਮਾ ਬੁਟਾਹਰੀ, ਮਾਸਟਰ ਭੁਪਿੰਦਰ ਭਿੰਡਰ ਸਿੰਘ ਘਲੋਟੀ, ਬਲਵੰਤ ਸਿੰਘ ਨੰਦਪੁਰ, ਚਰਨਜੀਤ ਸਿੰਘ ਨੰਦਪੁਰ, ਜੀਵਨ ਸਿੰਘ ਭੁੱਟਾ, ਪੱਪੂ ਸਿੰਘ ਸਰਪੰਚ ਢੋਡ, ਕੁਲਦੀਪ ਸਿੰਘ ਢੱਡੇ, ਹਾਕਮ ਸਿੰਘ ਢੋਡੇ, ਸਿਕੰਦਰ ਸਿੰਘ ਭੱਟਾ, ਹਰੀ ਸਿੰਘ ਕਟਾਹਰੀ, ਲਖਵੀਰ ਸਿੰਘ ਬੁਟਾਹਰੀ, ਦੀਪਾ ਮਾਣਕਵਾਲ, ਗੁਰਪ੍ਰੀਤ ਸਿੰਘ ਘਲੋਟੀ ਆਦਿ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਸੂਝਵਾਨ ਸ਼ਖਸ਼ੀਅਤਾਂ ਹਾਜ਼ਰ ਸਨ।