ਮਾਸੂਮ ਨਾਲ ਜਬਰ-ਜ਼ਨਾਹ ਤੋਂ ਬਾਅਦ ਕਤਲ,ਕੋਰਟ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ
ਨਿਊਜ਼ ਪੰਜਾਬ
27 ਮਾਰਚ 2025
ਲੁਧਿਆਣਾ ਵਿਖੇ ਪੰਜ ਸਾਲ ਦੀ ਮਾਸੂਮ ਬਾਲੜੀ ਨਾਲ ਜਬਰ-ਜ਼ਨਾਹ ਉਪਰੰਤ ਹੱਤਿਆ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਹ ਅਹਿਮ ਫੈਸਲਾ ਜੱਜ ਅਮਰਜੀਤ ਸਿੰਘ ਵਲੋਂ ਦੁਪਹਿਰ ਵੇਲੇ ਸੁਣਾਇਆ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ 28 ਦਸੰਬਰ 2023 ਨੂੰ ਸੋਨੂ ਪੁੱਤਰ ਸਤਵਾਨ ਵਾਸੀ ਉੱਤਰ ਪ੍ਰਦੇਸ਼ ਖਿਲਾਫ ਕੇਸ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਕਤ ਦੋਸ਼ੀ ‘ਤੇ ਪੰਜ ਸਾਲ ਦੀ ਮਾਸੂਮ ਬਾਲੜੀ ਨਾਲ ਜਬਰ-ਜ਼ਨਾਹ ਕਰਨ ਉਪਰੰਤ ਕਤਲ ਕਰਨ ਦਾ ਦੋਸ਼ ਸੀ।