ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਰਾਜਿਸਥਾਨ, ਛੱਤੀਸਗੜ੍ਹ ਹਾਈ ਕੋਰਟ ਲਈ 10 ਜੱਜਾਂ ਦਾ ਐਲਾਨ ਕੀਤਾ
ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ
ਨਵੀਂ ਦਿੱਲੀ, 26 ਮਾਰਚ – ਕੇਂਦਰ ਸਰਕਾਰ ਨੇ ਬੁੱਧਵਾਰ (26 ਮਾਰਚ) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਤਿੰਨ ਜੱਜਾਂ, ਰਾਜਿਸਥਾਨ ਹਾਈ ਕੋਰਟ ਅਤੇ ਛੱਤੀਸਗੜ੍ਹ ਹਾਈ ਕੋਰਟ ਲਈ ਤਿੰਨ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਨ੍ਹਾਂ ਨਿਯੁਕਤੀਆਂ ਬਾਰੇ X ‘ਤੇ ਪੋਸਟ ਕਰਦਿਆਂ ਉਕਤ ਜਾਣਕਾਰੀ ਦਿੱਤੀ ।
ਕਾਲਜੀਅਮ ਨੇ 19 ਮਾਰਚ ਨੂੰ ਹੋਈ ਆਪਣੀ ਮੀਟਿੰਗ ਵਿੱਚ ਹੇਠ ਲਿਖੇ ਐਡੀਸ਼ਨਲ ਜੱਜਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ
(i) ਸ਼੍ਰੀਮਤੀ ਜਸਟਿਸ ਸੁਦੀਪਤੀ ਸ਼ਰਮਾ,
(ii) ਸ਼੍ਰੀ ਜਸਟਿਸ ਸੁਮੀਤ ਗੋਇਲ
(iii) ਸ਼੍ਰੀਮਤੀ ਜਸਟਿਸ ਕੀਰਤੀ ਸਿੰਘ
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਨ੍ਹਾਂ ਨਿਯੁਕਤੀਆਂ ਬਾਰੇ X ‘ਤੇ ਪੋਸਟ ਕਰਦਿਆਂ ਉਕਤ ਜਾਣਕਾਰੀ ਦਿੱਤੀ ।