Withdraws Export Duty On Onion ਕੇਂਦਰ ਸਰਕਾਰ ਨੇ ਪਿਆਜ਼ ‘ਤੇ ਲਾਗੂ 20 ਪ੍ਰਤੀਸ਼ਤ ਨਿਰਯਾਤ ਡਿਊਟੀ ਖਤਮ ਕੀਤੀ – ਪਿਆਜ਼ ਦੇ ਭਾਅ ਤੇ ਕੀ ਹੋਵੇਗਾ ਅਸਰ
ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਪਿਆਜ਼ ‘ਤੇ ਨਿਰਯਾਤ ਡਿਊਟੀ ਖਤਮ ਕਰਨ ਦਾ ਐਲਾਨ ਕੀਤਾ ਹੈ । ‘ਨਿਲ ‘ ਨਿਰਯਾਤ ਡਿਊਟੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਵਰਤਮਾਨ ਵਿੱਚ, ਪਿਆਜ਼ ਦੇ ਨਿਰਯਾਤ ( Export ) ‘ਤੇ 20% ਡਿਊਟੀ ਹੈ।
ਇਹ ਇੱਕ ਅਜਿਹਾ ਕਦਮ ਹੈ ਜੋ ਕਿਸਾਨਾਂ ਅਤੇ ਨਿਰਯਾਤਕਾਂ ਨੂੰ ਰਾਹਤ ਦੇਵੇਗਾ ਜੋ ਬੰਪਰ ਉਤਪਾਦਨ ਕਾਰਨ ਇਸਦੀ ਮੰਗ ਕਰ ਰਹੇ ਸਨ, ਪਿਆਜ਼ ਦੀ ਭਰਪੂਰ ਫ਼ਸਲ ਹੋਣ ਕਾਰਨ ਕਿਸਾਨਾਂ ਨੂੰ ਘੱਟ ਰੇਟ ਮਿੱਲ ਰਿਹਾ ਸੀ,
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਵੇਂ ਮੌਜੂਦਾ ਮੰਡੀ ਦੀਆਂ ਕੀਮਤਾਂ ਪਿਛਲੇ ਸਾਲਾਂ ਦੀ ਇਸੇ ਮਿਆਦ ਦੇ ਪੱਧਰ ਤੋਂ ਉੱਪਰ ਹਨ, ਪਰ ਆਲ-ਇੰਡੀਆ ਵੇਟਿਡ ਔਸਤ ਮਾਡਲ ਕੀਮਤਾਂ ਵਿੱਚ 39% ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ, ਪਿਛਲੇ ਇੱਕ ਮਹੀਨੇ ਵਿੱਚ ਆਲ-ਇੰਡੀਆ ਔਸਤ ਪ੍ਰਚੂਨ ਕੀਮਤਾਂ ਵਿੱਚ 10% ਦੀ ਗਿਰਾਵਟ ਆਈ ਹੈ, ਜੋ ਇਸ ਫੈਂਸਲੇ ਨਾਲ ਵੱਧ ਜਾਣਗੀਆਂ ।
ਪਿਛਲੇ ਤਿੰਨ ਹਫ਼ਤਿਆਂ ਵਿੱਚ ਆਮ ਕੀਮਤ 2,270 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 1,420 ਰੁਪਏ ਪ੍ਰਤੀ ਕੁਇੰਟਲ ਹੋ ਜਾਣ ਕਾਰਨ, ਕਿਸਾਨਾਂ ਨੂੰ 850 ਰੁਪਏ ਪ੍ਰਤੀ ਕੁਇੰਟਲ ਪਿੱਛੇ ਨੁਕਸਾਨ ਸਹਿਣਾ ਪੈ ਰਿਹਾ ਸੀ , 20 ਪ੍ਰਤੀਸ਼ਤ ਨਿਰਯਾਤ ਡਿਊਟੀ ਨੂੰ ਖਤਮ ਕਰਨ ਦੇ ਫੈਸਲੇ ਨਾਲ ਵਪਾਰੀਆਂ ਦੁਆਰਾ ਵਿਸ਼ਵ ਬਾਜ਼ਾਰ ਵਿੱਚ ਭਾਰਤੀ ਪਿਆਜ਼ ਨੂੰ ਆਸਾਨੀ ਨਾਲ ਨਿਰਯਾਤਕੀਤਾ ਜਾ ਸਕੇਗਾ ਜਿਸ ਨਾਲ ਕਿਸਾਨਾਂ ਨੂੰ ਹੁਣ ਨਾਲੋਂ ਵੱਧ ਰੇਟ ਮਿੱਲ ਸਕੇਗਾ
#With#draws #Export D#uty #On #Onion