ਮੁੱਖ ਖ਼ਬਰਾਂਪੰਜਾਬਭਾਰਤ

Toll Plazas 14 ਏਜੰਸੀਆਂ ‘ਤੇ ਪਾਬੰਦੀ – ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਫੀਸ ਵਸੂਲੀ ਵਿੱਚ ਫੜੀਆਂ ਬੇਨਿਯਮੀਆਂ – 100 ਕਰੋੜ ਜ਼ਬਤ   

 

ਨਿਊਜ਼ ਪੰਜਾਬ / ਪੀਆਈਬੀ

ਨਵੀਂ ਦਿੱਲੀ, 20 ਮਾਰਚ – ਹਈਵੇਅ ‘ਤੇ ਟੋਲ ਪਲਾਜ਼ਿਆਂ ‘ਤੇ ਉਪਭੋਗਤਾ ਫੀਸ ਵਸੂਲੀ ਵਿੱਚ ਗੜਬੜ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ  14 ਟੋਲ ਪਲਾਜ਼ਾ ਫੀਸ ਵਸੂਲੀ ਏਜੰਸੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੇ ਬੇਨਿਯਮੀਆਂ ਨੂੰ ਫੜਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਅਨਿਯਮਿਤ ਫੀਸ ਵਸੂਲੀ ਏਜੰਸੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ।

ਇਨ੍ਹਾਂ ਏਜੰਸੀਆਂ ਦੇ ਜਵਾਬ ਤਸੱਲੀਬਖਸ਼ ਨਹੀਂ ਪਾਏ ਗਏ ਅਤੇ ਉਨ੍ਹਾਂ ਨੂੰ ਇਕਰਾਰਨਾਮੇ ਦੇ ਉਪਬੰਧਾਂ ਦੀ ਉਲੰਘਣਾ ਕਰਨ ਲਈ ਦੋ ਸਾਲਾਂ ਦੀ ਮਿਆਦ ਲਈ ਪਾਬੰਦੀ ਲਗਾਈ ਗਈ ਹੈ । ਇਨ੍ਹਾਂ ਏਜੰਸੀਆਂ ਦੀਆਂ 100 ਕਰੋੜ ਰੁਪਏ ਤੋਂ ਵੱਧ ਦੀਆਂ ਕੀਮਤੀ ਗਰੰਟੀਆਂ ਨੂੰ ਇਕਰਾਰਨਾਮੇ ਦੀ ਉਲੰਘਣਾ ਲਈ ਜ਼ਬਤ ਕਰ ਲਿਆ ਗਿਆ ਹੈ ।

NHAI Debars 14 Agencies for Irregular activities in Fee Collection at Toll Plazas

NHAI has debarred 14 User Fee Collection Agencies for Irregular activities in Fee Collection at Toll Plazas. Raids at the Atraila Shiv Ghulam Toll Plaza in Mirzapur district of Uttar Pradesh was conducted by UP Special Task Force.

Based on the FIR, @NHAI_Official took prompt action and served ‘Show Cause Notice’ to the defaulting agencies.

 

,