ਸ਼ੰਭੂ-ਅੰਬਾਲਾ ਨੈਸ਼ਨਲ ਹਾਈਵੇਅ ਤੇ ਆਵਾਜਾਈ ਸ਼ੁਰੂ – ਪੰਜਾਬ ਦੀ ਕਾਰਵਾਈ ਤੋਂ ਬਾਅਦ ਹਰਿਆਣਾ ਸਰਕਾਰ ਨੇ ਕੰਕਰੀਟ ਦੇ ਬੈਰੀਕੇਡ ਤੋੜੇ
ਨਿਊਜ਼ ਪੰਜਾਬ
ਪੰਜਾਬ – ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਲਗਭਗ 400 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਪੰਜਾਬ ਸਰਕਾਰ ਵੱਲੋਂ ਖ਼ਤਮ ਕਰਨ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੱਕੇ ਤੋਰ ਤੇ ਬਣਾਏ ਕੰਕਰੀਟ ਦੇ ਬੈਰੀਕੇਟ ਤੋੜਣੇ ਸ਼ੁਰੂ ਕਰ ਦਿੱਤੇ ਸਨ, ਹਰਿਆਣਾ ਸਰਕਾਰ ਵੱਲੋਂ ਹਾਈਵੇਅ ਤੇ ਸਥਾਪਿਤ ਕੀਤੀਆਂ ਪੱਕੀਆਂ ਰੁਕਾਵਟਾਂ ਹਟਾ ਲੈਣ ਤੋਂ ਬਾਅਦ ਵੀਰਵਾਰ ਸ਼ਾਮ 4.30 ਵਜੇ ਪ੍ਰਸ਼ਾਸਨ ਨੇ ਸ਼ੰਭੂ-ਅੰਬਾਲਾ ਹਾਈਵੇਅ ਨੂੰ ਹਲਕੇ ਵਾਹਨਾਂ ਲਈ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ । ਰਾਜਪੁਰਾ ਤੋਂ ਅੰਬਾਲਾ ਜਾਣ ਲਈ ਸ਼ੰਭੂ ਸਰਹੱਦ ਦੇ ਇੱਕ ਪਾਸੇ ਦੇ ਖੁੱਲ੍ਹਣ ਤੋਂ ਬਾਅਦ, ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਪੁਲ ‘ਤੇ ਦੂਜੀ ਲੇਨ ਖੋਲ੍ਹਣ ਲਈ ਵੀ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।
ਬੁੱਧਵਾਰ ਸ਼ਾਮ ਨੂੰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਸਥਾਨ ਖਾਲੀ ਕਰਵਾ ਲਿਆ। ਇਸ ਤੋਂ ਤੁਰੰਤ ਬਾਅਦ, ਹਰਿਆਣਾ ਸਰਕਾਰ ਨੇ ਵੀ ਸ਼ੰਭੂ ਸਰਹੱਦ ‘ਤੇ ਸੜਕ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ।
ਫਰਵਰੀ 2024 ਵਿੱਚ, ਜਿਨ੍ਹਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਡੇਰਾ ਲਾਇਆ ਸੀ, ਉਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਸ਼ੰਭੂ ਸਰਹੱਦ ਵੱਲ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਕੰਕਰੀਟ ਦੇ ਬੈਰੀਕੇਡ ਹਟਾਉਣ ਲਈ ਵੀਰਵਾਰ ਸਵੇਰੇ ਹਰਿਆਣਾ ਤੋਂ ਬੁਲਡੋਜ਼ਰ ਭੇਜੇ ਗਏ। ਪੰਜਾਬ ਪੁਲਿਸ ਨੇ ਕਿਸਾਨਾਂ ਦੁਆਰਾ ਬਣਾਏ ਗਏ ਅਸਥਾਈ ਢਾਂਚੇ ਨੂੰ ਪਹਿਲਾਂ ਹੀ ਹਟਾ ਦਿੱਤਾ ਸੀ।
Kisan # ਫਾਰਮਰ #Traffic resumes on Shambhu-Ambala #National #Highway – Haryana#government breaks concrete barricades after Punjab’s action
ਤਸਵੀਰਾਂ : ਸੋਸ਼ਲ ਮੀਡੀਆ / ਸੰਕੇਤਕ